May 24, 2026
#ਮਨੋਰੰਜਨ

ਪੰਜਾਬੀ ਗਾਇਕ ਸਿੰਘਾ ਦੇ ਸ਼ੋਅ ਦੌਰਾਨ ਸ਼ਰਾਬੀ, ਹਿੰਸਕ ਅਤੇ ਭੜਕਾਊ ਗਾਣੇ ਨਾ ਗਾਉਣ ਨੂੰ ਯਕੀਨੀ ਕਰਨ ਲਈ ਐਸ ਐਸ ਪੀ ਨੂੰ ਪੱਤਰ ਲਿਖਿਆ

ਐਸ.ਏ.ਐਸ ਨਗਰ – ਪੰਜਾਬੀ ਮਾਂ ਬੋਲੀ ਲਈ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਪੰਡਤ ਰਾਓ ਧਰੇਨਵਰ ਵਲੋਂ ਐਸ.ਏ.ਐਸ ਨਗਰ ਦੇ ਐਸ.ਐਸ.ਪੀ. ਨੂੰ ਪੱਤਰ ਲਿਖ ਕੇ ਪੰਜਾਬੀ ਗਾਇਕ ਸਿੰਘਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੰੜੂਆ ਵਿਖੇ ਹੋਣ ਵਾਲੇ (30 ਜਨਵਰੀ) ਦੇ ਸ਼ੋਅ ਦੌਰਾਨ ਸ਼ਰਾਬੀ, ਹਿੰਸਕ ਅਤੇ ਭੜਕਾਊ ਗਾਣੇ ਨਾ ਗਾਣ ਦੇਣ ਨੂੰ ਯਕੀਨੀ ਕਰਨ ਦੀ ਮੰਗ ਕੀਤੀ ਹੈ|ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ਅਨੁਸਾਰ ਕਿਸੇ ਵੀ ਲਾਈਵ ਸ਼ੋਅ ਦੌਰਾਨ ਸ਼ਰਾਬੀ, ਲੱਚਰ, ਹਿੰਸਕ ਅਤੇ ਭੜਕਾਊ ਗਾਣੇ ਗਾਉਣ ਤੇ ਰੋਕ ਲਗਾਈ ਗਈ ਹੈ| ਉਹਨਾਂ ਲਿਖਿਆ ਕਿ ਭਲਕੇ 30 ਜਨਵਰੀ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੰੜੂਆਂ ਵਿਖੇ ਪੰਜਾਬੀ ਗਾਇਕ ਸਿੰਘਾਂ ਵਲੋਂ ਅਜਿਹੇ ਕਿਸੇ ਵੀ ਤਰ੍ਹਾਂ ਦੇ ਸ਼ਰਾਬੀ, ਲੱਚਰ, ਭੜਕਾਊ ਅਤੇ ਹਥਿਆਰਾਂ ਨੂੰ ਉਤਸ਼ਾਹ ਦੇਣ ਵਾਲੇ ਗਾਣੇ ਨਾ ਗਾਏ ਜਾਣ ਕਿਉਂਕਿ ਇਸ ਨਾਲ ਨੌਜਵਾਨਾਂ ਤੇ ਬੁਰਾ ਪ੍ਰਭਾਵ ਪੈਂਦਾ ਹੈ| ਉਹਨਾਂ ਮੰਗ ਕੀਤੀ ਹੈ ਕਿ ਜੇਕਰ ਇਸਦੇ ਬਾਵਜੂਦ ਵੀ ਪੰਜਾਬੀ ਗਾਇਕ ਸਿੰਘਾਂ ਨੇ ਅਜਿਹੇ ਕਿਸੇ ਵੀ ਗਾਣੇ ਦੀ ਵਰਤੋਂ ਕੀਤੀ ਤਾਂ ਉਹਨਾਂ ਖਿਲਾਫ ਅਦਾਲਤ ਦੀ ਉਲੰਘਣਾ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ|