ਕਲਾਕਾਰ ਨੂੰ ਸਮਾਜ ਬਾਰੇ ਚੇਤੰਨ ਹੋਣਾ ਚਾਹੀਦਾ ਹੈ: ਅਨੁਰਾਗ
ਕੋਲਕਾਤਾ – ਫਿਲਮਸਾਜ਼ ਅਨੁਰਾਗ ਕਸ਼ਯਪ ਦਾ ਕਹਿਣਾ ਹੈ ਕਿ ਕਲਾਕਾਰ ਨੂੰ ਸਮਾਜ ਬਾਰੇ ਚੇਤੰਨ ਹੋਣ ਚਾਹੀਦਾ ਹੈ ਅਤੇ ਉਸ ਨੂੰ ਲਾਜ਼ਮੀ ਤੌਰ ’ਤੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ। ਇੱਥੇ ਅੱਜ ਪੰਜਵੇਂ ਦਮਦਮ ਕੌਮਾਂਤਰੀ ਫਿਲਮ ਮੇਲੇ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਰਚਨਾਤਮਕ ਵਿਅਕਤੀ ਨੂੰ ਉਦਾਸੀਨ ਨਹੀਂ ਹੋਣਾ ਚਾਹੀਦਾ ਅਤੇ ਆਪਣੇ ਹੱਕਾਂ ਦੀ ਗੱਲ ਕਰਨੀ ਬੰਦ ਨਹੀਂ ਕਰਨੀ ਚਾਹੀਦੀ। ਸੰਸਦ ਵਲੋਂ 11 ਦਸੰਬਰ ਨੂੰ ਸੀਏਏ ਪਾਸ ਕੀਤੇ ਜਾਣ ਤੋਂ ਬਾਅਦ ਇਸ ਐਕਟ ਖ਼ਿਲਾਫ਼ ਲਗਾਤਾਰ ਆਵਾਜ਼ ਉਠਾ ਰਹੇ ਕਸ਼ਯਪ ਨੇ ਕਿਹਾ, ‘‘ਕਲਾਕਾਰ ਵਿੱਚ ਆਪਣੇ ਹੱਕਾਂ ਦੀ ਗੱਲ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਉਹ ਸਮਾਜ ਦਾ ਅਕਸ ਹੈ, ਅਤੇ ਸਮਾਜ ਦੀ ਜ਼ਮੀਰ ਹੈ।’’ ਉਨ੍ਹਾਂ ਕਿਹਾ ਕਿ ਕਲਾਕਾਰਾਂ ਨੂੰ ‘ਸਿਆਸੀ ਤੌਰ ’ਤੇ ਸਹੀ ਬਿਆਨ’ ਦੇਣ ਦੀ ਬਜਾਏ ਸੱਚ ਬੋਲਣਾ ਚਾਹੀਦਾ ਹੈ।






