ਆਰੀਅਨਜ਼ ਗਰੁੱਪ ਦੇ ਵਿਦਿਆਰਥੀਆਂ ਅਤੇ ਸਟਾਫ ਨੇ ‘ਜ਼ਖਮੀ’ ਫਿਲਮ ਨੂੰ ਪ੍ਰੋਤਸਾਹਿਤ ਕੀਤਾ
ਫਿਲਮ ਦੇ ਵੱਡੇ ਹਿੱਸੇ ਦੀ ਸ਼ੂਟਿੰਗ ਆਰੀਅਨਜ਼ ਕੈਂਪਸ ਵਿਖੇ ਕੀਤੀ ਗਈ
ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਅੱਜ ਦੇਵ ਖਰੋੜ, ਆਂਚਲ ਸਿੰਘ ਦੀ ਅਦਾਕਾਰੀ ਵਾਲੀ ਪੰਜਾਬੀ ਫਿਲਮ ਜ਼ਖਮੀ ਨੂੰ ਪ੍ਰੋਤਸਾਹਿਤ ਕੀਤਾ। ਇਹ ਫਿਲਮ ਉਮਜੀ ਗਰੁੱਪ ਅਤੇ ਬੀਨੂੰ ਢਿੱਲੋਂ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ।ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਪ੍ਰੌਫੈਸਰ ਬੀ.ਐਸ.ਸਿੱਧੂ ਨੇ ਕਿਹਾ ਕਿ ਆਰੀਅਨਜ਼ ਦੇ ਵਿਦਿਆਰਥੀ ਅਤੇ ਸਟਾਫ ਫਿਲਮ ਲਈ ਬਹੁਤ ਉਤਸੁਕ ਹਨ ਕਿਉਂਕਿ ਫਿਲਮ ਦੇ ਵੱਡੇ ਹਿੱਸੇ ਦੀ ਸ਼ੂਟਿੰਗ ਆਰੀਅਨਜ਼ ਕੈਂਪਸ ਵਿਖੇ ਕੀਤੀ ਗਈ ਹੈ। ਕੈਂਪਸ ਵਿੱਚ ਇਸ ਫਿਲਮ ਦੀ ਸ਼ੂਟਿੰਗ 15 ਦਿਨ ਹੋਈ ਸੀ।ਆਰੀਅਨਜ਼ ਦੇ ਵਿਦਿਆਰਥੀਆਂ ਨੇ ਖੁਸ਼ੀ ਦਿਖਾਉਂਦੇ ਹੋਏ ਕਿਹਾ ਕਿ ਕਈ ਵਿਦਿਆਰਥੀਆਂ ਨੂੰ ਕੁਝ ਸੀਨਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਹ ਇੱਕ ਸੁਪਨੇ ਦੇ ਸੱਚ ਹੌਣ ਦੀ ਤਰਾਂ ਹੈ ਕਿ ਪੜਾਈ ਦੇ ਨਾਲ-ਨਾਲ ਸਾਨੂੰ ਇੱਕ ਫਿਲਮ ਦੀ ਸ਼ੂਟਿੰਗ ਨੂੰ ਨੇੜਿਉ ਦੇਖਣ ਦਾ ਮੌਕਾ ਮਿਲਿਆ। ਇਹ ਦੱਸਣਯੋਗ ਹੈ ਕਿ 20 ਏਕੜ ਦੇ ਹਰੇ-ਭਰੇ ਕੈਂਪਸ ਵਿੱਚ ਫੈਲਿਆ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਫਿਲਮਾਂ ਅਤੇ ਗੀਤਾਂ ਦੀ ਸ਼ੂਟਿੰਗ ਅਤੇ ਪ੍ਰਮੋਸ਼ਨ ਦੇ ਲਈ ਮਸ਼ਹੂਰ ਪੰਜਾਬੀ ਗਾਇਕ, ਨਿਰਮਾਤਾ, ਨਿਰਦੇਸ਼ਕ, ਅਦਾਕਾਰ ਆਦਿ ਲਈ ਪਸੰਦੀਦਾ ਜਗਾਂ ਬਣ ਗਿਆ ਹੈ। ਆਰੀਅਨਜ਼ ਗਰੁੱਪ ਨੇ ਹਮੇਸ਼ਾਂ ਐਡੁਟੇਨਮੈਂਟ ਤੇ ਧਿਆਨ ਕ੍ਰੇਂਦਰਿਤ ਕੀਤਾ ਹੈ ਅਤੇ ਹਮੇਸ਼ਾਂ ਪੰਜਾਬੀ ਫਿਲਮ ਇੰਡਸਟਰੀ ਦਾ ਸਮਰਥੱਨ ਕੀਤਾ ਹੈ।






