May 24, 2026
#ਮਨੋਰੰਜਨ

ਕਲਕੀ ਦੇ ਘਰ ਲੜਕੀ ਨੇ ਜਨਮ ਲਿਆ

ਮੁੰਬਈ – ਫਿਲਮ ਅਦਾਕਾਰਾ ਕਲਕੀ ਕੋਇਚਲਿਨ ਅਤੇ ਉਸ ਦਾ ਦੋਸਤ ਹਰਸ਼ਬਰਗ ਹੁਣ ਮਾਪੇ ਬਣ ਗਏ ਹਨ। ਉਨ੍ਹਾਂ ਦੇ ਘਰ ਇਕ ਲੜਕੀ ਨੇ ਜਨਮ ਲਿਆ ਹੈ। 36 ਸਾਲਾ ਅਦਾਕਾਰਾ ਕਲਕੀ ਨੇ ਇੰਸਟਾਗ੍ਰਾਮ ’ਤੇ ਆਪਣੀ ਧੀ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਕਿਹਾ, ‘‘ਕ੍ਰਿਪਾ ਕਰ ਕੇ ਸੈਫੋ ਦਾ ਸਵਾਗਤ ਕਰੋ।’ ਕਾਲਕੀ ਨੇ ਆਪਣੀ ਧੀ ਦਾ ਨਾਂ ਮਸ਼ਹੂਰ ਯੂਨਾਨੀ ਕਵੀ ਸੈਫੋ ਦੇ ਨਾਂ ’ਤੇ ਰੱਖਿਆ ਹੈ। ਉਸ ਨੇ ਇਹ ਗੱਲ ਇੰਸਟਾਗ੍ਰਾਮ ’ਤੇ ਪਾਈ ਆਪਣੀ ਪੋਸਟ ਵਿੱਚ ਵੀ ਦੱਸੀ ਹੈ। ਉਸ ਨੇ ਲਿਖਿਆ, ‘‘ਉਸ ਦੀ ਧੀ 7 ਫਰਵਰੀ ਨੂੰ ਜਨਮੀ। ਉਸ ਨੂੰ ਕੁਝ ਥਾਂ ਦਿਓ। ਸ਼ੁਭਕਾਮਨਾਵਾਂ ਤੇ ਸਕਾਰਾਤਮਕ ਊਰਜਾ ਦੇਣ ਲਈ ਸਾਰਿਆਂ ਦਾ ਧੰਨਵਾਦ।’’ ਜ਼ਿਕਰਯੋਗ ਹੈ ਕਿ ਕਲਕੀ ਦਾ ਦੋਸਤ ਪਿਆਨੋਵਾਦਕ ਹੈ।