May 5, 2026
#ਮਨੋਰੰਜਨ

ਪੀਟੀਸੀ ਵੱਲੋਂ ਪਹਿਲਾ ਪਹਿਲਾ ਡਿਜੀਟਲ ਫਿਲਮ ਫੈਸਟੀਵਲ ਆਰੀਅਨਜ਼ ਦੇ ਸਹਿਯੋਗ ਨਾਲ ਚੰਡੀਗੜ ਵਿਖੇ ਆਯੋਜਿਤ ਕੀਤਾ ਗਿਆ

ਚੰਡੀਗੜ – 3 ਦਿਨਾਂ ਪੀਟੀਸੀ ਡਿਜੀਟਲ ਫਿਲਮ ਫੈਸਟੀਵਲ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਪੰਜਾਬ ਮਿਓਨੀਸੀਪਲ ਭਵਨ, ਸੈਕਟਰ -35, ਚੰਡੀਗੜ ਵਿਖੇ ਸ਼ੁਰੂ ਹੋਇਆ। ਫੈਸਟੀਵਲ ਨੂੰ ਆਰੀਅਨਜ਼ ਗਰੁੱਪ ਆਫ਼ ਕਾਲੇਜਿਜ਼, ਰਾਜਪੁਰਾ, ਨੇੜੇ ਚੰਡੀਗੜ ਵੱਲੋ ਸਪਾਂਸਰ ਕੀਤਾ ਗਿਆ ਸੀ।ਸਮਾਗਮ ਦੀ ਸ਼ੁਰੂਆਤ ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਵਿੰਦਰ ਨਾਰਾਇਣ ਦੁਆਰਾ ਸ਼ਮਾ ਰੌਸ਼ਨ ਨਾਲ ਕੀਤੀ ਗਈ; ਮਸ਼ਹੂਰ ਅਦਾਕਾਰਾ ਡੌਲੀ ਆਹਲੂਵਾਲੀਆ, ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਅਤੇ ਰਾਣਾ ਰਣਬੀਰ; ਚਾਂਸਲਰ, ਚੰਡੀਗੜ ਯੂਨੀਵਰਸਿਟੀ, ਸ: ਸਤਨਾਮ ਸਿੰਘ ਸੰਧੂ ਅਤੇ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਵੀ ਮਜੂਦ ਸਨ।ਪਹਿਲੇ ਅਤੇ ਦੂਜੇ ਦਿਨ ਪੀਟੀਸੀ ਬਾਕਸ ਆਫਿਸ ਤੋਂ ਚੁਣੇ ਗਏ ਮਾਸਟਰਪੀਸਾਂ ਦੀ ਸਕ੍ਰੀਨਿੰਗ ਸ਼ਾਮਲ ਕੀਤੀ ਗਈ ਜਿਸ ਵਿੱਚ ਅੱਧੀ ਛੁੱਟੀ ਸਰੀ, ਚੱਤੀ, ਅਜ਼ਾਬ, ਹਰੀ ਚਟਨੀ, ਰੱਬੀ ਰਾਖਾ, ਚੰਨਾ ਵੇ, ਬੜੂਹਾਨ, ਜੀ ਜਨਾਬ ਆਦਿ ਸ਼ਾਮਲ ਸਨ ਜਿਨਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਉਨਾਂ ਦੀਆਂ ਕਲਾਵਾਂ ਅਤੇ ਹੁਨਰਾਂ ਨੂੰ ਪਾਲਿਸ਼ ਕਰਨ ਲਈ ਆਉਣ ਵਾਲੇ ਅਦਾਕਾਰਾਂ, ਨਿਰਦੇਸ਼ਕਾਂ ਆਦਿ ਲਈ ਵਰਕਸ਼ਾਪ ਅਤੇ ਆਡੀਸ਼ਨ ਵੀ ਆਯੋਜਿਤ ਕੀਤੇ ਗਏ ਸਨ.ਡਾ ਅੰਸ਼ੂ ਕਟਾਰੀਆ ਨੇ ਪੀਟੀਸੀ ਨੈਟਵਰਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਰਫ ਪੰਜਾਬ ਜਾਂ ਭਾਰਤ ਹੀ ਨਹੀਂ, ਪੀਟੀਸੀ ਨੈੱਟਵਰਕ ਦੀਆਂ ਜੜਾਂ ਪੂਰੀ ਦੁਨੀਆਂ ਵਿੱਚ ਹਨ। ਆਉਣ ਵਾਲੇ ਕਲਾਕਾਰਾਂ ਨੂੰ ਪਲੇਟਫਾਰਮ ਦੇਣ ਲਈ ਪੀਟੀਸੀ ਦਾ ਉਪਰਾਲਾ ਸ਼ਲਾਘਾਯੋਗ ਹੈ।ਦੂਜੇ ਦਿਨ ਪੈਨਲ ਵਿਚਾਰ ਵਟਾਂਦਰੇ ਤੇ, ਕਾਰਜਕਾਰੀ ਸੰਪਾਦਕ, ਹਿੰਦੁਸਤਾਨ ਟਾਈਮਜ਼; ਸ੍ਰੀ ਰਬਿੰਦਰਾ ਨਰਾਇਣ; ਰਾਣਾ ਰਣਬੀਰ; ਲੇਖਕ ਅਤੇ ਨਿਰਦੇਸ਼ਕ, ਜੱਸ ਗਰੇਵਾਲ ਨੇ ਭਾਗ ਲਿਆ ਅਤੇ ਡਿਜੀਟਲ ਸਿਨੇਮਾ ਦੇ ਮੌਕਿਆਂ ਬਾਰੇ ਵਿਚਾਰ ਵਟਾਂਦਰੇ ਕੀਤਾ।