Skip to content

ਦੀਪਿਕਾ ਦੀ ਮੈਨੇਜਰ ਐੱਨਸੀਬੀ ਮੂਹਰੇ ਨਾ ਹੋਈ ਪੇਸ਼

Share this story

ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਮਾਮਲੇ ’ਚ ਦੀਪਿਕਾ ਪਾਦੂਕੋਨ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਲਾਪਤਾ ਦੱਸੀ ਜਾ ਰਹੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਹੀ ਊਸ ਦਾ ਪਤਾ ਨਹੀਂ ਲੱਗ ਰਿਹਾ ਹੈ।ਐੱਨਸੀਬੀ ਦੇ ਅਧਿਕਾਰੀ ਨੇ ਦੱਸਿਆ ਕਿ ਕਰਿਸ਼ਮਾ ਨੂੰ ਪੁੱਛ-ਗਿੱਛ ਲਈ 27 ਅਕਤੂਬਰ ਨੂੰ ਤਲਬ ਕੀਤਾ ਗਿਆ ਸੀ ਪਰ ਊਹ ਪੇਸ਼ ਨਹੀਂ ਹੋਈ। ਊਂਜ ਅਧਿਕਾਰੀ ਨੇ ਕਿਹਾ ਕਿ ਕਵਾਨ ਟੈਲੇਂਟ ਮੈਨੇਜਮੈਂਟ ਦੇ ਮੁਲਾਜ਼ਮਾਂ ਨੂੰ ਪੁੱਛ-ਗਿੱਛ ਲਈ ਤਲਬ ਕੀਤੇ ਜਾਣ ਦੀ ਅਜੇ ਤਸਦੀਕ ਨਹੀਂ ਹੋਈ ਹੈ। ਪਿਛਲੇ ਮਹੀਨੇ ਕਰਿਸ਼ਮਾ ਦੀ ਰਿਹਾਇਸ਼ ਤੋਂ 1.7 ਗ੍ਰਾਮ ਚਰਸ ਅਤੇ ਸੀਬੀਡੀ ਆਇਲ ਦੀਆਂ ਕੁਝ ਸ਼ੀਸ਼ੀਆਂ ਮਿਲਣ ਮਗਰੋਂ ਐੱਨਸੀਬੀ ਨੇ ਊਸ ਨੂੰ ਨਵੇਂ ਸਿਰੇ ਤੋਂ ਸੰਮਨ ਭੇਜੇ ਸਨ। ਇਸ ਤੋਂ ਪਹਿਲਾਂ ਦੀਪਿਕਾ ਅਤੇ ਕਰਿਸ਼ਮਾ ਐੱਨਸੀਬੀ ਮੂਹਰੇ ਪੇਸ਼ ਹੋ ਚੁੱਕੇ ਹਨ।

Share this story
WRITTEN BY

BREAKING