April 30, 2026
#ਮਨੋਰੰਜਨ

ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇ ਘਰ ਐਨਸੀਬੀ ਦਾ ਛਾਪਾ

ਮੁੰਬਈ – ਐਨਸੀਬੀ ਨੇ ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਦੇ ਘਰ ਛਾਪਾ ਮਾਰਿਆ| ਅਭਿਨੇਤਾ ਦੇ ਵੱਖ-ਵੱਖ ਸਥਾਨਾਂ ਤੇ ਐਨਸੀਬੀ ਨੇ ਛਾਪਾ ਮਾਰਿਆ| ਐਨਸੀਬੀ ਸੂਤਰਾਂ ਮੁਤਾਬਕ ਅਰਜੁਨ ਰਾਮਪਾਲ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ| ਦਰਅਸਲ, ਐਨਸੀਬੀ ਪਹਿਲਾਂ ਹੀ ਬਾਲੀਵੁੱਡ ਦੇ ਡਰੱਗਜ਼ ਰੈਕੇਟ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ| ਇਸ ਮਾਮਲੇ ਵਿੱਚ ਅਰਜੁਨ ਰਾਮਪਾਲ ਦਾ ਨਾਂ ਪਹਿਲਾਂ ਵੀ ਸਾਹਮਣੇ ਆ ਚੁੱਕਿਆ ਹੈ