Skip to content

ਗਿੱਪੀ ਗਰੇਵਾਲ ਨੇ ਵੀ ਦਿੱਲੀ ਧਰਨੇ ‘ਚ ਜਾਣ ਦਾ ਕੀਤਾ ਐਲਾਨ

Share this story

ਚੰਡੀਗੜ੍ਹ – ਕਿਸਾਨ ਅੰਦੋਲਨ ਦੇ ਨਾਲ ਜਿਥੇ ਹਰ ਵਰਗ ਅੱਜ ਮੋਢੇ ਨਾਲ ਮੋਢਾ ਲਾ ਡਟਿਆ ਹੋਇਐ, ਉਥੇ ਹੀ ਪੰਜਾਬ ਦੀ ਜਵਾਨੀ ਨੂੰ ਇਸ ਅੰਦੋਲਨ ‘ਚ ਵੱਡੇ ਪੱਧਰ ‘ਤੇ ਹਿੱਸਾ ਦਿਵਾਉਣ ਲਈ ਗਾਇਕਾਂ ਦਾ ਕਾਫੀ ਰੋਲ ਰਿਹਾ। ਦਿੱਲੀ ਦੇ ਸਿੰਘੂ ਬਾਰਡਰ ‘ਤੇ ਪਿਛਲੇ ਕਈ ਦਿਨਾਂ ਤੋਂ ਜਿੱਥੇ ਕਿਸਾਨ ਡਟੇ ਹੋਏ ਨੇ ਉਥੇ ਹੀ ਕਈ ਪੰਜਾਬੀ ਨਾਮੀ ਗਾਈਕ ਤੇ ਗੀਤਕਾਰ ਵੀ ਦਿਨ ਰਾਤ ਪਹਿਰਾ ਦੇ ਰਹੇ ਨੇ।ਹੁਣ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਵੀ ਕਿਸਾਨਾਂ ਦੇ ਨਾਲ ਦਿੱਲੀ ਧਰਨੇ ‘ਚ ਜਲਦ ਹੀ ਸ਼ਾਮਲ ਹੋਣ ਬਾਰੇ ਐਲਾਨ ਕਰ ਦਿੱਤਾ ਹੈ। ਗਿੱਪੀ ਨੇ ਕਿਹਾ ਕਿ ਉਹ ਇੰਗ਼ਲੈਂਡ ‘ਚ ਫਿਲਮ ਦੀ ਸ਼ੂਟਿੰਗ ‘ਤੇ ਸੀ ਤੇ ਉਸ ਤੋਂ ਬਾਅਦ ਹੁਣ ਉਹ ਕੈਨੇਡਾ ਚਲੇ ਗਏ ਸਨ ਤੇ ਜਿੱਥੇ ਉਹ ੧੪ ਦਿਨਾਂ ਦੇ ਕੁਆਰੰਟੀਨ ਪੀਰੀਅਡ ‘ਤੇ ਹਨ ਤੇ ਇਸ ਤੋਂ ਬਾਅਦ ਤਕਰੀਬਨ ਇੱਕ ਹਫਤੇ ਬਾਅਦ ਉਹ ਸਿੱਧਾ ਦਿੱਲੀ ਆ ਰਹੇ ਨੇ ਤੇ ਕਿਸਾਨਾਂ ਦੇ ਨਾਲ ਸੰਘਰਸ਼ ‘ਚ ਆਪਣਾ ਹਿੱਸਾ ਪਾਉਣਗੇ।

Share this story
WRITTEN BY

BREAKING