December 4, 2024
#ਟ੍ਰਾਈਸਿਟੀ #ਪੰਜਾਬ #ਪ੍ਰਮੁੱਖ ਖ਼ਬਰਾਂ

ਨਾਈਪਰ ਕਿਸਾਨਾਂ ਨੂੰ ਆਯੂਰਵੈਦਿਕ ਦਿਵਾਈਆਂ ਦੇ ਪੌਦੇ ਪੈਦਾ ਕਰਨ ਦੀ ਟ੍ਰੇਨਿੰਗ ਦੇਵੇਗਾ

ਨਾਈਪਰ ਤੇ ਆਯੂਰਵੈਟ ਆਯੂਰਵੈਦਿਕ ਦਿਵਾਈਆਂ ਦੀ ਕੰਪਨੀ ਨੇ ਐਮਓਯੂ ਕੀਤਾ
ਮੋਹਾਲੀ /24 ਅਕਤੂਬਰ
ਪੰਜਾਬ ਦੇ ਕਿਸਾਨਾਂ ਦੇ ਲਈ ਘਾਟਾ ਦਾ ਸੌਦਾ ਬਣ ਰਹੀ ਖੇਤੀ ਤੋਂ ਕਿਸਾਨਾਂ ਦੀ ਬਾਹ ਫੜਨ ਲਈ ਮੋਹਾਲੀ ਵਿਚ ਸਥਿਤ ਨਾਈਪਰ ਵੱਲੋਂ ਅਗਾਹ ਵਧੂ ਕਦਮ ਚੁੱਕੇ ਜਾ ਰਹੇ ਹਨ ਜਿਸ ਦੇ ਨਾਲ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਇਸ ਦੇ ਪਹਿਲੇ ਕਦਮ ਵਜੋਂ ਅੱਜ ਮੋਹਾਲੀ ਦੇ ਨਾਈਪਰ ਵੱਲੋਂ ਆਯੂਰਵੈਦਿਕ ਦ ਵਾਈਆਂ ਬਣਾਉਣ ਵਾਲੀ ਕੰਪਨੀਐਰੋਵੈਟ ਨਾਲ ਇਕ ਐਮਓਯੂ ਉਪਰ ਦਸਤਖਤ ਕੀਤੇ ਗਏ ਹਨ।ਇਹ ਦੋਵੇਂ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ। ਇਸ ਮੌਕੇ ਨਾਈਪਰ ਦੇ ਡਾਇਰੈਕਟਰ ਪ੍ਰੋਫੈਸਰ ਰਘਰਾਮ ਰਾਓ ਅਤੇ ਆਯੂਰਵੈਟ ਲਿਮਟਿਡ ਗਾਜੀਆਬਾਦ ਦੇ  ਮੈਨੇਜਿੰਗ ਡਾਇਰੈਕਟਰ ਮੋਹਨ ਜੀਸਕਸੈਨਾ ਨੇ ਦਸਤਖਤ ਕੀਤੇ। ਨਾਈਪਰ ਅਜਿਹੀ ਸੰਸਥਾ ਹੈ ਹੈ ਜੋ ਕਿ ਫਾਰਮਾਸਿਊਟੀਕਲ ਸਾਇੰਸਜ਼ ਵਿਚ ਐਡਵਾਂਸਡ ਸਟੱਡੀ ਅਤੇ ਖੋਜ ਲਈ ਕੰਮ ਕਰ ਰਹੀ ਹੈ। ਇਸ ਐਮਓਯੂ ਰਾਹੀਂ ਹੁਣ ਨਾਈਪਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਆਯੂਰਵੈਦਿਕ ਦਵਾਈਆਂ ਲਈ ਵਰਤੇ ਜਾਣ ਵਾਲੇ ਚੌਣਵੇਂ ਪੌਦਿਆਂ ਨੂੰ ਪੈਦਾ ਕਰਨ ਲਈ ਪੌਦਿਆਂ ਦੀ ਕਾਸ਼ਤ, ਵਪਾਰਕ ਸਪਲਾਈ ਲਈ ਦਵਾਈਆਂ ਦੇ ਪੌਦਿਆਂ ਦੀ ਕਾਸ਼ਤ ਅਤੇ ਕਿਸਾਨਾਂ ਦੇ ਹੁਨਰ ਵਿਕਾਸ ਲਈ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਦੇ ਨਾਲ ਕਿਸਾਨ ਆਪਣੇ ਖੇਤ ਵਿਚ ਆਯੂਰਵੈਦਿਕ ਦਵਾਈਆਂ ਵਾਲੇ ਪੌਦੇ ਪੈਦਾ ਕਰਨਗੇ।ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪੈਦਾ ਕੀਤੇ ਗਏ ਆਯੂਰਵੈਦਿਕ ਬੂਟਿਆਂ ਨੂੰ ਆਯੂਰਵੈਟ ਕੰਪਨੀ ਵੱਲੋਂ ਸਿੱਧਾਂ ਕਿਸਾਨਾਂ ਤੋਂ ਖਰੀਦਿਆ ਜਾਵੇਗਾ ਜਿਸ ਨਾਲ ਕਿਸਾਨਾਂ ਦੀ ਆਮਦਨ ਦੇ ਵਿਚ ਵਾਧਾ ਹੋਵੇਗਾ। ਕਿਸਾਨਾਂ ਨੂੰ ਆਪਣੀ ਪੈਦਾਵਾਰ ਵੇਚਣ ਦੇ ਲਈ ਮੰਡੀ ਵਿਚ ਖੱਜਰ ਖੁਆਰ ਨਹੀਂ ਹੋਣਾ ਪਵੇਗਾ।ਇਸ ਸਮਝੌਤੇ ਨਾਲ ਕਿਸਾਨ ਰਿਵਾਇਤੀ ਫਸਲਾਂ ਦੇ ਚੱਕਰ ਤੋਂ ਬਾਹਰ ਨਿਕਲੇਗਾ ਉਥੇ ਕਿਸਾਨਾਂ ਨੂੰ ਵੱਧ ਆਮਦਨ ਵੀ ਹੋਵੇਗੀ, ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਆਵੇਗਾ। ਇਸ ਮੌਕੇ ਹਾਜ਼ਰ ਸੀਆਰਆਰਆਈਡੀ ਦੇ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਪ੍ਰਸਿੱਧ ਅਰਥਸ਼ਾਸਤਰੀ ਨੇ ਕਿਹਾ ਕਿ ਇਸ ਉਪਰਾਲੇ ਨਾਲ ਕਿਸਾਨਾਂ ਦੇ ਆਰਥਿਕ ਮਾਪਦੰਡ ਨੂੰ ਉਚਾ ਚੁੱਕਣ ਵਿਚ ਅਹਿਮ ਯੋਗਦਾਨ ਪਵੇਗਾ ਜੋ ਖੇਤੀਬਾੜੀ ਸੰਕਟ ਦਾ ਸਾਹਮਣਾ ਕਰ ਰਹੇ ਹਨ।