June 15, 2026
#ਮਨੋਰੰਜਨ

ਅਦਾਕਾਰਾਂ ਨੂੰ ਤਜਰਬੇ ਕਰਦੇ ਰਹਿਣਾ ਚਾਹੀਦੈ: ਰਿਤੇਸ਼

ਮੁੰਬਈ – ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਡਾਇਰੈਕਟਰ ਮਿਲਾਪ ਜ਼ਾਵੇਰੀ ਦੀ ਆਉਣ ਵਾਲੀ ਫਿਲਮ ‘ਮਰਜਾਵਾਂ’ ਵਿੱਚ ਇਕ ਬੌਣੇ ਆਦਮੀ ਦਾ ਕਿਰਦਾਰ ਨਿਭਾ ਰਿਹਾ ਹੈ। ਰਿਤੇਸ਼ ਦਾ ਕਹਿਣਾ ਹੈ ਕਿ ਅਦਾਕਾਰਾਂ ਨੂੰ ਤਜਰਬੇ ਕਰਦੇ ਰਹਿਣਾ ਚਾਹੀਦਾ ਹੈ। ਉਸ ਦਾ ਕਹਿਣਾ ਹੈ ਕਿ ਜ਼ਰੂਰੀ ਨਹੀਂ ਜਿਸ ਤਰ੍ਹਾਂ ਦੀ ਅਦਾਕਾਰ ਦੀ ਸ਼ਖ਼ਸੀਅਤ ਹੈ ਉਸੇ ਤਰ੍ਹਾਂ ਦੇ ਰੋਲ ਕਰਨੇ ਚਾਹੀਦੇ ਹਨ। ਇਸ ਐਕਸ਼ਨ ਡਰਾਮਾ ਫਿਲਮ ਵਿੱਚ ਰਿਤੇਸ਼ ਇੱਕ ਬੌਣੇ ਗੁੰਡੇ ਦੀ ਭੂਮਿਕਾ ਨਿਭਾ ਰਿਹਾ ਹੈ। ਫਿਲਮ ‘ਮਰਜਾਵਾਂ’ ਦੇ ਟਰੇਲਰ ਦੇ ਲਾਂਚ ਕਰਨ ਸਮੇਂ ਰਿਤੇਸ਼ ਨੇ ਕਿਹਾ ਕਿ ਬਤੌਰ ਅਦਾਕਾਰ ਉਹ ਹਰੇਕ ਭੂਮਿਕਾ ਨਿਭਾਉਣ ਲਈ ਤਿਆਰ ਹੈ।