Skip to content

‘ਡਰਾਈਵ’ ਨੈੱਟਫਲਿਕਸ ’ਤੇ ਪਹਿਲੀ ਨਵੰਬਰ ਨੂੰ ਰਿਲੀਜ਼ ਹੋਵੇਗੀ

Share this story

ਮੁੰਬਈ – ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਅਤੇ ਜੈਕੁਲਿਨ ਫਰਨਾਂਡੇਜ਼ ਦੀ ਫਿਲਮ ਪਹਿਲੀ ਨਵੰਬਰ ਨੂੰ ਡਿਜੀਟਲ ਪਲੈਟਫਾਰਮ ਨੈੱਟਫਲਿਕਸ ਉੱਤੇ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਦੇਸ਼ਕ ਤਰੁਣ ਮਨਸੁਖਾਨੀ ਹਨ ਅਤੇ ਇਹ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਹੋਈ ਹੈ। ਫਿਲਮ ਦਾ ਪਹਿਲਾ ਗੀਤ ‘ਮੱਖਣਾ’ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ ਸੀ। ਫਿਲਮ ਦਾ ਵਧੇਰੇ ਹਿੱਸਾ ਇਜ਼ਰਾਈਲ ਵਿੱਚ ਖੂਬਸੂਰਤ ਥਾਵਾਂ ਉੱਤੇ ਫਿਲਮਾਇਆ ਗਿਆ ਹੈ। ਫਿਲਮ ਵਿੱਚ ਹੋਰਨਾਂ ਤੋਂ ਇਲਾਵਾ ਬੋਮਨ ਇਰਾਨੀ, ਪੰਕਜ ਤ੍ਰਿਪਾਠੀ ਅਤੇ ਵਿਭਾ ਛਿੱਬਰ ਨੇ ਅਦਾਕਾਰੀ ਦੇ ਜੌਹਰ ਦਿਖਾਏ ਹਨ। ਫਿਲਮ ਦੇ ਅਭਿਨੇਤਾ ਸੁਸ਼ਾਂਤ ਰਾਜਪੂਤ ਨੇ ਕਿਹਾ ਕਿ ਜਦੋਂ ਤੁਸੀਂ ਫਿਲਮ ਦੇਖਣ ਜਾਵੋਂਗੇ ਤਾਂ ਤੁਹਾਨੂੰ ਇਹ ਪਤਾ ਨਹੀਂ ਲੱਗੇਗਾ ਕਿ ਅੱਗੇ ਕੀ ਵਾਪਰਨ ਵਾਲਾ ਹੈ। ਫਿਲਮ ਵਿੱਚ ਪਹਿਲੀ ਵਾਰ ਜੈਕੁਲਿਨ ਅਤੇ ਸੁਸ਼ਾਂਤ ਰਾਜਪੂਤ ਇਕੱਠੇ ਆ ਰਹੇ ਹਨ।

Share this story
WRITTEN BY

BREAKING