ਭੰਸਾਲੀ ਦੀ ਅਗਲੀ ਫਿਲਮ ’ਚ ਨਜ਼ਰ ਆਵੇਗੀ ਆਲੀਆ ਭੱਟ
ਮੁੰਬਈ – ਬੌਲੀਵੁੱਡ ਅਭਿਨੇਤਰੀ ਆਲੀਆ ਭੱਟ ਨਿਰਦੇਸ਼ਕ ਤੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਵਿੱਚ ਮੁੱਖ ਕਿਰਦਾਰ ’ਚ ਨਜ਼ਰ ਆਵੇਗੀ। ਇਹ ਫਿਲਮ 11 ਸਤੰਬਰ, 2020 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਅਨੁਸਾਰ ਜੈਯੰਤੀਲਾਲ ਗਡਾ ਦੀ ਪੈਨ ਇੰਡੀਆ ਲਿਮਿਟਡ ਨਾਲ ਭੰਸਾਲੀ ਉੁਪ-ਨਿਰਮਾਣ ਕਰਨਗੇ। ਇਸ ਸੂਚਨਾ ਤੋਂ ਇਕ ਮਹੀਨਾ ਪਹਿਲਾਂ ਆਲੀਆ ਨੇ ਕਿਹਾ ਸੀ ਕਿ ਉਹ ਜਲਦ ਹੀ ਵੱਡੇ ਨਿਰਦੇਸ਼ਕਾਂ ਨਾਲ ਕੰਮ ਕਰਨ ਜਾ ਰਹੀ ਹੈ। ਭੰਸਾਲੀ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਫਿਲਮ ‘ਇੰਸ਼ਾਅੱਲ੍ਹਾ’ ਨੂੰ ਅਗਸਤ ਤੱਕ ਟਾਲ ਦਿੱਤਾ ਗਿਆ ਹੈ। ਇਸ ਫਿਲਮ ਵਿੱਚ ਸਲਮਾਨ ਖਾਨ ਅਤੇ ਆਲੀਆ ਭੱਟ ਮੁੱਖ ਨਿਭਾਉਣ ਨਿਭਾਉਣ ਵਾਲੇ ਸੀ।






