ਬਿੱਗ ਬੌਸ ਦੀ ਮੇਜ਼ਬਾਨੀ ਛੱਡਣਾ ਚਾਹੁੰਦਾ ਹੈ ਸਲਮਾਨ
ਮੁੰਬਈ – ਬਿੱਗ ਬੌਸ ਦੇ ਚੱਲ ਰਹੇ 13ਵੇਂ ਸੀਜ਼ਨ ’ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਵੱਲੋਂ ਸ਼ੋਅ ਦੇ ਪਹਿਲੇ ਦਿਨ ਤੋਂ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਤੇ ਕੀਤੀ ਜਾ ਰਹੀ ਹੱਥੋਪਾਈ ਤੋਂ ਦੁਖੀ ਹੋ ਕੇ ਸਲਮਾਨ ਖਾਨ ਨੇ ਸ਼ੋਅ ਦੇ ਨਿਰਮਾਤਾਵਾਂ ਨੂੰ ਨਵਾਂ ਮੇਜ਼ਬਾਨ ਲੱਭਣ ਲਈ ਕਿਹਾ ਹੈ। ਇਸ ਸ਼ੋਅ ’ਚ ਹਿੱਸਾ ਲੈ ਰਹੇ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਵੱਲੋਂ ਬਹੁਤ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਰਸ਼ਮੀ ਨੇ ਤਾਂ ਸਿਧਾਰਥ ’ਤੇ ਚਾਹ ਸੁੱਟ ਦਿੱਤੀ ਤੇ ਜਵਾਬ ਵਿੱਚ ਸਿਧਾਰਥ ਨੇ ਵੀ ਇਹੀ ਕੀਤੀ। ਸਥਿਤੀ ਉਦੋਂ ਹੋਰ ਵੀ ਖਰਾਬ ਹੋ ਗਈ ਜਦੋਂ ਰਸ਼ਮੀ ਦਾ ਪ੍ਰੇਮੀ ਅਰਹਾਨ ਦੋਵਾਂ ਵਿਚਾਲੇ ਆ ਗਿਆ। ਗੁੱਸੇ ਵਿੱਚ ਆ ਕੇ ਸਿਧਾਰਥ ਨੇ ਅਰਹਾਨ ਦੀ ਕਮੀਜ਼ ਪਾੜ ਦਿੱਤੀ। ਹਫ਼ਤੇ ਦੇ ਅਖੀਰ ’ਚ ਸਲਮਾਨ ਖਾਨ ਇਨ੍ਹਾਂ ਨਾਲ ਗੱਲ ਕਰਨਗੇ। ਉਨ੍ਹਾਂ ਸ਼ੋਅ ਬਣਾਉਣ ਵਾਲਿਆਂ ਨੂੰ ਕਹਿ ਦਿੱਤਾ ਹੈ ਕਿ ਜੇਕਰ ਉਹ ਇਹ ਸ਼ੋਅ ਪੰਜ ਹਫ਼ਤੇ ਹੋਰ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਹ ਨਵਾਂ ਮੇਜ਼ਬਾਨ ਲੱਭ ਲੈਣ।






