May 24, 2026
#ਪ੍ਰਮੁੱਖ ਖ਼ਬਰਾਂ #ਭਾਰਤ

ਚੰਦਰਯਾਨ-3 ਮਿਸ਼ਨ ਨੂੰ ਸਰਕਾਰ ਵੱਲੋਂ ਮਿਲੀ ਮਨਜ਼ੂਰੀ : ਈਸਰੋ ਮੁਖੀ

ਮਿਸ਼ਨ ‘ਗਗਨਯਾਨ’ ਲਈ 4 ਲੋਕਾਂ ਦੀ ਹੋਈ ਚੋਣ

ਨਵੀਂ ਦਿੱਲੀ – ਈਸਰੋ ਮੁਖੀ ਕੇ. ਸਿਵਨ ਨੇ ਬੁੱਧਵਾਰ ਨੂੰ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚੰਦਰਯਾਨ 3 ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਦੱਸਿਆ, ‘ਇਸ ਪ੍ਰਾਜੈਕਟ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ, ‘ਅਸੀਂ ਚੰਦਰਯਾਨ-2 ਵੇਲੇ ਵਧੀਆ ਤਰੱਕੀ ਕੀਤੀ, ਹਾਲਾਂਕਿ ਅਸੀਂ ਲੈਂਡਿੰਗ ‘ਚ ਕਾਮਯਾਬ ਨਹੀਂ ਹੋ ਸਕੇ ਪਰ ਹਾਲੇ ਵੀ ਆਰਬਿਟਰ ਕੰਮ ਕਰ ਰਿਹਾ ਹੈ। ਇਹ ਅਗਲੇ ਸੱਤ ਸਾਲਾਂ ਤੱਕ ਕੰਮ ਕਰੇਗਾ ਤੇ ਸਾਨੂੰ ਡਾਟਾ ਮੁਹੱਈਆ ਕਰਵਾਏਗਾ। ਇਸ ਤੋਂ ਇਲਾਵਾ ਗਗਨਯਾਨ ਮਿਸ਼ਨ ਲਈ ਚਾਰ ਲੋਕਾਂ ਦੀ ਚੋਣ ਹੋਈ ਹੈ। ਇਨ੍ਹਾਂ ਚਾਰਾਂ ਨੂੰ ਟ੍ਰੇਨਿੰਗ ਲਈ ਰੂਸ ਭੇਜਣ ਦੀ ਯੋਜਨਾ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਸੀ,। ਹਾਲਾਂਕਿ ਇਸ ਬਾਰੇ ਉਨ੍ਹਾਂ ਜ਼ਿਆਦਾ ਵੇਰਵਾ ਨਹੀਂ ਦਿੱਤਾ ਸੀ।। ਉਨ੍ਹਾਂ ਦੱਸਿਆ ਕਿ ਚੰਦਰਯਾਨ 2 ਦੇ ਮੁਕਾਬਲੇ ਘੱਟ ਲਾਗਤ ਨਾਲ ਚੰਦਰਯਾਨ 3 ਲਾਂਚ ਕੀਤਾ ਜਾਵੇਗਾ, ਨਾਲ ਹੀ ਉਨ੍ਹਾਂ ਚੰਦਰਯਾਨ-2 ਨੂੰ ਨਿਰਾਸ਼ਾਜਨਕ ਦੱਸਣ ਦੀ ਗੱਲ ਨੂੰ ਗ਼ਲਤ ਕਰਾਰ ਦਿੱਤਾ। ਉਨ੍ਹਾਂ ਅਨੁਸਾਰ, ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਵਾਲਾ ਭਾਰਤ ਦਾ ਇਹ ਯਤਨ ਅਸਫਲ ਨਹੀਂ ਰਿਹਾ ਕਿਉਂਕਿ ਇਸ ਤੋਂ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ ਹੈ। ਹੁਣ ਤੱਕ ਕਿਸੇ ਵੀ ਦੇਸ਼ ਨੇ ਪਹਿਲੇ ਯਤਨ ‘ਚ ਮੰਜ਼ਿਲ ਹਾਸਿਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਚੰਦਰਯਾਨ-2 ਦੇ ਅਨੁਭਵਾਂ ‘ਤੇ ਮੌਜੂਦਾ ਬੁਨਿਆਦੀ ਸਹੂਲਤਾਂ ਚੰਦਰਯਾਨ-3 ਦੀ ਲਾਗਤ ਘੱਟ ਕਰੇਗਾ। ਹਾਲਾਂਕਿ ਉਨ੍ਹਾਂ ਇਸ ਨਵੇਂ ਮਿਸ਼ਨ ਲਈ ਨਿਸ਼ਚਿਤ ਤਾਰੀਕ ਦੱਸਣ ਤੋਂ ਇਨਕਾਰ ਕਰ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ, ‘ਕਾਫੀ ਸੰਭਾਵਨਾ ਹੈ ਕਿ 2020 ‘ਚ ਲੈਂਡਰ ਤੇ ਰੋਵਰ ਮਿਸ਼ਨ ਪੂਰਾ ਹੋਵੇਗਾ। ਭਾਰਤੀ ਪੁਲਾੜ ਰਿਸਰਚ ਸੰਗਠਨ ਮੁਖੀ ਕੇ. ਸਿਵਨ ਨੇ ਦੱਸਿਆ ਕਿ ਚੰਦਰਯਾਨ-3 ਪ੍ਰਾਜੈਕਟ ਨੂੰ ਮਨਜ਼ੂਰੀ ਦੇ ਮਿਲਣ ‘ਤੇ ਇਸ ਉੱਪਰ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੂਜੇ ਸਪੇਸ ਪੋਰਟ ਨਿਰਮਾਣ ਲਈ ਜ਼ਮੀਨ ਅਧਿਗ੍ਰਹਿਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਹ ਪੋਰਟ ਤਮਿਲਨਾਡੂ ਦੇ ਤੁਤੁਕੁੜੀ ‘ਚ ਬਣੇਗਾ।