Skip to content

ਸ਼ੁਤਰਾਣਾ ਪੁਲਿਸ ਵੱਲੋਂ ਲਾਹਣ ਤੇ ਸ਼ਰਾਬ ਸਮੇਤ 2 ਕਾਬੂ

Share this story

ਪਾਤੜਾਂ – ਸ਼ੁਤਰਾਣਾ ਪੁਲਿਸ ਨੇ ਅੱਜ ਮੁਖਬਰੀ ਦੇ ਆਧਾਰ ਉੱਤੇ ਵੱਖ-ਵੱਖ ਥਾਵਾਂ ਤੋਂ ਸ਼ਰਾਬ ਦੀਆਂ ਚਾਲੂ ਭੱਠੀਆਂ, ਵੱਡੀ ਮਾਤਰਾ ਵਿਚ ਲਾਹਣ ਤੇ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣਾ ਸ਼ੁਤਰਾਣਾ ਦੇ ਐਸ.ਐਚ.. ਇੰਸ. ਰੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੈੱਡ ਕਾਂਸਟੇਬਲ ਬੂਟਾ ਸਿੰਘ ਪਿੰਡ ਨਾਈਵਾਲਾ ਵਿਖੇ ਗਸ਼ਤ ਕਰ ਰਿਹਾ ਸੀ ਤਾਂ ਉਸ ਨੂੰ ਕਿਸੇ ਨੇ ਮੁਖਬਰੀ ਦਿੱਤੀ ਕਿ ਪਿੰਡ ਜੋਗੇਵਾਲ ਵਿਖੇ ਇਕ ਵਿਅਕਤੀ ਆਪਣੇ ਘਰ ਵਿਚ ਸ਼ਰਾਬ ਦੀ ਭੱਠੀ ਲਾ ਕੇ ਦੇਸੀ ਸ਼ਰਾਬ ਕੱਢ ਰਿਹਾ ਹੈ। ਬੂਟਾ ਸਿੰਘ ਨੇ ਪੁਲਿਸ ਪਾਰਟੀ ਨਾਲ ਮੌਕੇ ‘ਤੇ ਛਾਪੇਮਾਰੀ ਕਰ ਚੱਲਦੀ ਭੱਠੀ ਸਮੇਤ 40 ਲੀਟਰ ਲਾਹਣ ਤੇ 4 ਬੋਤਲਾਂ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਕ ਹੋਰ ਮਾਮਲੇ ਵਿਚ ਹੈੱਡ ਕਾਂਸਟੇਬਲ ਚਰਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਜੋਗੇਵਾਲ ਦੇ ਨੇੜੇ ਇਕ ਡੇਰੇ ਉੱਪਰ ਛਾਪੇਮਾਰੀ ਕਰਕੇ ਚਾਲੂ ਭੱਠੀ ਸਮੇਤ 40 ਲੀਟਰ ਲਾਹਣ ਤੇ ਕੱਢੀ ਹੋਈ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਮੁਖਤਿਆਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਜੋਗੇਵਾਲ (ਪਟਿਆਲਾ) ਤੇ ਲਵਪ੍ਰੀਤ ਸਿੰਘ ਪੁੱਤਰ ਸੁੱਖਾਂ ਸਿੰਘ ਵਾਸੀ ਪਿੰਡ ਜੋਗੇਵਾਲ ਡੇਰਾ ਅਜੈਬ ਸਿੰਘ ਨੂੰ ਚਾਲੂ ਭੱਠੀਆਂ, ਲਾਹਣ ਤੇ ਸ਼ਰਾਬ ਦੀਆਂ ਬੋਤਲਾਂ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਐਕਸਾਈਜ਼ ਐਕਟ ਤਹਿਤ ਮੁਕੱਦਮੇਂ ਨੰਬਰ 1 ਤੇ 2 ਦਰਜ਼ ਕਰਕੇ ਦੋਵਾਂ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ।

Share this story
WRITTEN BY

BREAKING