April 24, 2026
#ਮਨੋਰੰਜਨ

ਅਕਸ਼ੈ ਅਤੇ ਕਰੀਨਾ ਨੂੰ ‘ਗੁੱਡ ਨਿਊਜ਼’ ਤੋਂ ਵੱਡੀਆਂ ਉਮੀਦਾਂ

ਫਿਲਮ ’ਗੁੱਡ ਨਿਊਜ਼’ ਦੇ ਅੱਜ ਇੱਥੇ ਤਿੰਨ ਅਧਿਕਾਰਤ ਪੋਸਟਰ ਜਾਰੀ ਕੀਤੇ ਗਏ ਹਨ। ਇੱਥੇ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਅਕਸ਼ੈ ਅਤੇ ਕਰੀਨਾ ਨੇ ਇਸ ਦੇ ਸਾਲ ਦੀ ਬਿਹਤਰੀਨ ਮਨੋਰੰਜਨ ਭਰਪੂਰ ਫਿਲਮ ਹੋਣ ਦਾ ਦਾਅਵਾ ਕੀਤਾ ਹੈ। ਇਸ ਫਿਲਮ ਦੇ ਵਿੱਚ ਅਕਸ਼ੈ ਕੁਮਾਰ, ਕਰੀਨਾ ਕਪੂਰ, ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਸ਼ਾਮਲ ਹਨ। ਫਿਲਮ ਦੇ ਪੋਸਟਰ ਵਿੱਚ ਦਿਲਜੀਤ ਅਤੇ ਅਕਸ਼ੈ ਕਰੀਨਾ ਅਤੇ ਕਿਆਰਾ ਦੇ ਵਿਚਕਾਰ ਹੈਰਾਨ ਪ੍ਰੇਸ਼ਾਨ ਹੋਏ ਘਿਰੇ ਨਜ਼ਰ ਆ ਰਹੇ ਹਨ। ਅਕਸ਼ੈ ਨੇ ਇੱਕ ਪੋਸਟਰ ਸੋਸ਼ਲ ਮੀਡੀਆ ਉੱਤੇ ਜਾਰੀ ਕਰਦਿਆਂ ਲਿਖਿਆ ਹੈ ਕਿ ਇਸ ਵਾਰ ਕਿ੍ਸਮਸ ਉੱਤੇ ਤੁਹਾਨੂੰ ‘ਗੁੱਡ ਨਿਉੂਜ਼’ ਮਿਲੇਗੀ। ਉਸ ਨੇ ਲਿਖਿਆ ਹੈ ਕਿ ਤੁਹਾਨੂੰ ਸਾਲ ਦੀ ਬਿਹਤਰੀਨ ਕਮੇਡੀ ਫਿਲਮ ਦੇਖਣ ਨੂੰ ਮਿਲੇਗੀ। ਫਿਲਮ 27 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਨਾਲ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ ਬਾਲੀਵੁੱਡ ਵਿੱਚ ਪੱਕੇ ਪੈਰੀਂ ਹੋਣ ਦੀ ਵੀ ਉਮੀਦ ਹੈ।