ਕਈ ਆਡੀਸ਼ਨ ਦੇਣ ਤੋਂ ਬਾਅਦ ਮਿਲੀ ਸਫ਼ਲਤਾ: ਕੈਰੇਨ
ਮਾਰਵਲ ਯੂਨੀਵਰਸ ਦੀ ਫ਼ਿਲਮ ‘ਜੁਮਾਨਜੀ-ਦੀ ਨੈਕਸਟ ਲੈਵਲ’ ਦੀ ਮੁੱਖ ਅਭਿਨੇਤਰੀ ਕੈਰੇਨ ਜਿਲਨ ਦਾ ਕਹਿਣਾ ਹੈ ਕਿ ਸ਼ੁਰੂਆਤ ਵਿਚ ਉਸ ਨੂੰ ਲਗਭਗ ਹਰ ਆਡੀਸ਼ਨ ’ਚੋਂ ਬਾਹਰ ਕਰ ਦਿੱਤਾ ਜਾਂਦਾ ਸੀ। ਅਦਾਕਾਰਾ ਨੇ ਕਿਹਾ ਕਿ ਫਿਰ ਵੀ ਉਹ ਸੰਘਰਸ਼ ’ਚ ਬਣੀ ਰਹੀ ਤੇ ਆਪਣੀ ਥਾਂ ਬਣਾਈ। ਹੁਣ ਉਸ ਨੂੰ ਇਸ ’ਤੇ ਮਾਣ ਹੁੰਦਾ ਹੈ। 32 ਸਾਲਾ ਸਕੌਟਿਸ਼ ਅਦਾਕਾਰਾ ਨੇ ਕਿਹਾ ਕਿ ਜਦੋਂ ਤੁਸੀਂ ਮਜ਼ਬੂਤੀ ਨਾਲ ਨਾਕਾਮੀਆਂ ਅੱਗੇ ਟਿਕੇ ਰਹਿੰਦੇ ਹੋ ਤਾਂ ਮਗਰੋਂ ਉਹੀ ਤੁਹਾਡੀ ਤਾਕਤ ਬਣ ਜਾਂਦੀ ਹੈ। ਉਹ ‘ਅਵੈਂਜਰਜ਼’ ਸੀਰੀਜ਼ ਵਿਚ ਅਹਿਮ ਭੂਮਿਕਾ ਨਿਭਾਅ ਚੁੱਕੀ ਹੈ। ‘ਜੁਮਾਨਜੀ: ਵੈਲਕਮ ਟੂ ਦਿ ਜੰਗਲ’ ਵਿਚ ਉਸ ਨੇ ਰੂਬੀ ਰਾਊਂਡਹਾਊਸ ਦਾ ਕਿਰਦਾਰ ਅਦਾ ਕੀਤਾ ਸੀ। -ਆਈਏਐੱਨਐੱਸ






