April 24, 2026
#ਮਨੋਰੰਜਨ

50,000 ਤੋਂ ਵੱਧ ਦਰਸ਼ਕਾਂ ਨੇ ਚੰਡੀਗੜ ਕਾਰਨੀਵਲ ਚ’ ਵਿਜਿਟ ਕੀਤਾ

ਸ਼ੈਰੀ ਮਾਨ ਅਤੇ ਕੁਲਵਿੰਦਰ ਬਿੱਲਾ ਨੂੰ ਆਰੀਅਨਜ਼ ਗਰੁੱਪ ਵਲੋਂ ਕੀਤਾ ਗਿਆ ਸਨਮਾਨਤ
ਚੰਡੀਗੜ – ਚੰਡੀਗੜ ਟੂਰਿਜ਼ਮ ਅਤੇ ਆਰੀਅਨਜ਼ ਗਰੁੱਪ ਵਲੋਂ 20-22 ਦਸੰਬਰ ਨੂੰ ਲਾਇਜ਼ਰ ਵੈਲੀ, ਸੈਕਟਰ-10, ਚੰਡੀਗੜ ਵਿਚ ਆਯੋਜਿਤ 3 ਦਿਨੀ ਚੰਡੀਗੜ ਕਾਰਨੀਵਲ ਵਿੱਚ ਪੰਜਾਬੀ ਗਾਇਕ ਸ਼ੈਰੀ ਮਾਨ ਅਤੇ ਕੁਲਵਿੰਦਰ ਬਿੱਲਾ ਨੂੰ ਆਰੀਅਨਜ਼ ਗਰੁੱਪ ਆੱਫ ਕਾੱਲੇਜਿਸ ਵਲੋਂ ਸਨਮਾਨਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕਈ ਮਣੇ-ਪ੍ਰਮੰਨੇ ਵਿਅਕਤੀਆਂ ਨੇ ਪ੍ਰੋਗਰਾਮ ਦੀ ਸ਼ੋਭਾ ਵੱਧਾਈ ਜਿਹਨਾਂ ਵਿੱਚ ਸ਼੍ਰੀ ਮਨੋਜ ਪਰੀਦਾ, ਆਈਏਐਸ, ਪ੍ਰਸ਼ਾਸ਼ਕ ਦੇ ਸਲਾਹਕਾਰ, ਯੂਟੀ, ਚੰਡੀਗੜ; ਸ਼੍ਰੀ ਸਚਿਨ ਰਾਣਾ, ਆਈਏਐਸ, ਅੱਡੀਸ਼ਨਲ ਡਿਪਟੀ ਕਮਿਸ਼ਨਰ; ਸ਼੍ਰੀ ਰਾਕੇਸ਼ ਕੁਮਾਰ ਪੋਪਲੀ, ਪੀਸੀਐਸ, ਡਾਇਰੈਕਟਰ ਟੂਰਿਜ਼ਮ; ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਆੱਫ ਕਾੱਲੇਜਿਜ਼ ਸ਼ਾਮਿਲ ਹਨ। ਐਜੂਕੇਸ਼ਨ ਪਾਰਟਨਰ, ਆਰੀਅਨਜ਼ ਗਰੁੱਪ ਨੇ ਦਰਸ਼ਕਾਂ ਨੂੰ ਮੁਫ਼ਤ ਟੈਬ ਅਤੇ ਲੈਪਟਾਪ ਜਿੱਤਣ ਦਾ ਮੌਕਾ ਦਿੱਤਾ। ਚੰਡੀਗੜ ਦੇ ਮਨੋਜ ਜਸਵਾਲ ਨੇ ਮੁਫ਼ਤ ਟੈਬ ਅਤੇ ਮੋਹਾਲੀ ਦੀ ਸ਼ਿਵਾਲਿਕ ਸਿਟੀ ਦ ੇਪਰਮਜੀਤ ਸਿੰਘ ਨੇ ਮੁਫ਼ਤ ਲੈਪਟਾਪ ਜਿਤਿਆ।ਪੂਰੇ ਉੱਤਰ ਭਾਰਤ ਤੋਂ ਇਸ 3 ਦਿਨੀ ਕਾਰਨੀਵਲ ਵਿੱਚ 50,000 ਤੋਂ ਵੱਧ ਦਰਸ਼ਕਾਂ ਨੇ ਹਿੱਸਾ ਲਿਆ। ਮਨੋਰੰਜਨ ਪਾਰਕ, ਵੱਖ ਵੱਖ ਐਨਜੀਉ ਵਲੋਂ ਲਗਾਏ ਗਏ ਆਰਟ ਅਤੇ ਕਰਾਫਟ ਸਟਾਲ, ਝੂਲੇ, ਉਂਠ ਦੀ ਸਵਾਰੀ, ਮੈਜਿਕ ਸ਼ੋ, ਫੂਡ ਕੋਰਟ, ਕਾਰਟੂਨ ਚਰਿਤਰ ਆਦਿ ਇਸ ਕਾਰਨੀਵਲ ਦੇ ਮੁੱਖ ਆਕਰਸ਼ਣ ਸਨ।