ਸ਼ੁਰੂ ਤੋਂ ਹੀ ਅਦਾਕਾਰਾ ਬਣਨਾ ਚਾਹੁੰਦੀ ਸਾਂ: ਸ਼ਾਲਿਨੀ
ਮੁੰਬਈ – ਅਦਾਕਾਰ ਰਣਬੀਰ ਸਿੰਘ ਨਾਲ ਫ਼ਿਲਮ ‘ਜਯੇਸ਼ ਭਾਈ ਜ਼ੋਰਦਾਰ’ ਨਾਲ ਬਾਲੀਵੁੱਡ ’ਚ ਕਦਮ ਰੱਖਣ ਲਈ ਤਿਆਰ ਸ਼ਾਲਿਨੀ ਪਾਂਡੇ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਤੋਂ ਹੀ ਇੱਕ ਅਦਾਕਾਰਾ ਬਣਨਾ ਚਾਹੁੰਦੀ ਸੀ ਅਤੇ ਇਹ ਕੰਮ ਕੁਦਰਤੀ ਤੌਰ ’ਤੇ ਉਸ ਨੂੰ ਮਿਲ ਗਿਆ ਹੈ। ਉਸ ਨੇ ਕਿਹਾ ‘‘ਮੈਂ ਛੋਟੇ ਹੁੰਦਿਆਂ ਤੋਂ ਹੀ ਇੱਕ ਅਦਾਕਾਰਾ ਬਣਨਾ ਚਾਹੁੰਦੀ ਸਾਂ। ਮੈਨੂੰ ਲੋਕਾਂ ਨੂੰ ਵੱਖੋ-ਵੱਖਰੀਆਂ ਸਥਿਤੀਆਂ ’ਚ ਕੰਮ ਕਰਦਿਆਂ ਦੇਖਕੇ ਚੰਗਾ ਲੱਗਦਾ ਹੈ। ਜੇਕਰ ਮੈਂ ਕਿਸੇ ਚਰਿੱਤਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੀ ਸਾਂ ਤਾਂ ਅਣਜਾਣੇ ’ਚ ਮੈਂ ਉਸ ਵਾਂਗ ਵਰਤਾਓ ਕਰਨਾ ਸ਼ੁਰੂ ਕਰ ਦਿੰਦੀ ਸਾਂ।’’ ਫ਼ਿਲਮ ‘ਅਰਜੁਨ ਰੈੱਡੀ’ ’ਚ ਕੰਮ ਕਰ ਚੁੱਕੀ ਅਦਾਕਾਰਾ ਨੇ ਕਿਹਾ ਕਿ ਉਸ ਨੂੰ ਨਾਟਕਾਂ ਤੇ ਫ਼ਿਲਮਾਂ ਨੇ ਹਮੇਸ਼ਾ ਪ੍ਰਭਾਵਿਤ ਕੀਤਾ ਹੈ।






