April 28, 2026
#ਮਨੋਰੰਜਨ

ਸੰਗੀਤ ਦੀ ਦੁਨੀਆ ਦਾ ਚਮਕਦਾ ਸਿਤਾਰਾ ਕੀ ਬੋਰਡ ਪਲੇਅਰ ‘ਗੁਰਮੇਲ ਸਿੰਘ’

ਪੰਜਾਬੀ ਸੰਗੀਤ ਦੇ ਦਿਨੋਂ-ਦਿਨ ਵਿਸ਼ਾਲ ਹੁੰਦੇ ਜਾ ਰਹੇ ਘੇਰੇ ਵਿੱਚ ਰੋਜਾਨਾ ਬਹੁਤ ਸਾਰੇ ਕਲਾਕਾਰਾ ਦੀ ਆਮਦ ਹੁੰਦੀ ਹੈ। ਜਿੰਨਾ ਵਿੱਚੋਂ ਕੁੱਝ ਮਿਹਨਤੀ, ਲਗਨ ਅਤੇ ਤਪੱਸਿਆ ਦੀ ਬਦੌਲਤ ਇਸ ਖੇਤਰ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ। ਇਸ ਦੌੜ ਵਿੱਚ ਨਿਸਚੈ ਹੀ ਕਾਮਯਾਬੀ ਸਿਰਫ ਉਨਾਂ ਲੋਕਾਂ ਨੂੰ ਨਸੀਬ ਹੁੰਦੀ ਹੈ ਜਿੰਨਾ ਦੇ ਪੱਲੇ ਕੁੱਝ ਹੋਵੇ। ਮਿਹਨਤ, ਲਗਨ ਅਤੇ ਦ੍ਰਿੜ ਇਰਾਦਿਆਂ ਦਾ ਜਿੰਨਾ ਨੂੰ ਸਾਥ ਹੋਵੇ। ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਇੱਕ ਖ਼ਾਸ ਰੁਤਬਾ ਹਾਸਲ ਕੀਤਾ ਹੈ। ਉਹ ਹੈ ਕੀ ਬੋਰਡ ਉੱਪਰ ਸੁਰਾ ਦੀਆਂ ਤਰੰਗਾ ਨਾਲ ਮੰਤਰ-ਮੁਗਧ ਕਰਨ ਵਾਲਾ ਕੀ ਬੋਰਡ ਪਲੇਅਰ ਗੁਰਮੇਲ ਸਿੰਘ। ਪਿੰਡ ਦਹੇਰ ਸਾਹਿਬ ਤਹਿਸੀਲ ਤੇ ਜਿਲਾ ਤਰਨਤਾਰਨ ਵਿੱੱਖੇ ਪਿਤਾ ਰਘੁਬੀਰ ਸਿੰਘ ਦੇ ਘਰ ਮਾਤਾ ਸੁਖਰਾਜ ਕੌਰ ਦੀ ਕੁੱਖੋਂ 16 ਅਗਸਤ 1995 ਨੂੰ ਗੁਰਮੇਲ ਸਿੰਘ ਨੇ ਜਨਮ ਲਿਆ। ਗੁਰਮੇਲ ਨੇ ਬਾਂਰਵੀ ਕਲਾਸ ਦੀ ਪੜਾਈ ਗੁਰ ਗੋਬਿੰਦ ਸਿੰਘ ਖਾਲਸਾ ਸੀਨੀਅਰ ਸਕੈਡਰੀ ਸਕੂਲ ਸਰਹਾਲੀ ਤੋਂ ਕੀਤੀ। ਬਚਪਨ ਤੋਂ ਹੀ ਕੀ ਬੋਰਡ ਵਜਾਉਣ ਦਾ ਸ਼ੌਕ ਹੋਣ ਕਾਰਣ ਸਕੂਲੀ ਗਤੀਵਿਧੀਆਂ ਵਿੱਚ ਵਧ ਚੜ ਕੇ ਹਿੱਸਾ ਲਿਆ। ਕੀ ਬੋਰਡ ਵਜਾਉਣ ਦੇ ਸ਼ੌਕ ਨੂੰ ਅੱਗੇ ਵਧਾਉਂਦੇ ਹੋਏ ਗੁਰਮੇਲ ਸਿੰਘ ਨੇ ਸਵ. ਮਾਸਟਰ ਮਨਜੀਤ ਸਿੰਘ ਹਰੀਕੇ ਨੂੰ ਉਸਤਾਦ ਧਾਰ ਕੇ ਅਭਿਆਸ ਜਾਰੀ ਰੱਖਿਆ ਤੇ ਹੋਲੀ ਹੋਲੀ ਸਟੇਜਾਂ ਤੇ ਗਾਇਕਾਂ ਨਾਲ ਕੰਮ ਕਰਕੇ ਆਪਣੀ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲਈ। ਕੀ ਬੋਰਡ ਪਲੇਅਰ ਗੁਰਮੇਲ ਸਿੰਘ ਪ੍ਰਸਿੱਧ ਲੋਕ ਗਾਇਕ ਮਨਜੀਤ ਸ਼ਰਮਾ, ਗਾਇਕਾ ਜੋਤੀ ਗਿੱਲ, ਕਰਨ ਸਿੱਧੂ, ਭੋਲਾ ਬਠਿੰਡੇ ਵਾਲਾ, ਜੰਟੀ ਹੀਰਾ, ਮਿਸ. ਸਿਮਰਨ, ਜਗਦੀਪ ਸਿੱਧੂ, ਮਨਪ੍ਰੀਤ ਸਿੱਧੂ, ਵਕੀਲਾ ਮਾਨ, ਰੂਪਕ ਮੋਂਗਾ, ਲਵਜੀਤ, ਵਰਿੰਦਰ ਵੈਰਾਗ, ਦਵਿੰਦਰ ਰਾਜ, ਮੰਿਨਦਰ, ਰਾਜਵਿੰਦਰ ਕੌਰ ਪਟਿਆਲਾ ਤੋਂ ਇਲਾਵਾ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਕੀ-ਬੋਰਡ ਪਲੇਅਰ ਗੁਰਮੇਲ ਸਿੰਘ ਅੱਜ ਕੱਲ ਬੱਚਿਆਂ ਨੂੰ ਸੰਗੀਤ ਦੀ ਤਾਲੀਮ ਦੇ ਰਿਹਾ ਹੈ। ਜੋ ਕਿ ਸੰਗੀਤਕ ਖੇਤਰ ਲਈ ਮਾਣ ਵਾਲੀ ਗੱਲ ਹੈ।