April 22, 2026
#ਮਨੋਰੰਜਨ

ਨਵਾਜ਼ੂਦੀਨ ਸਿੱਦੀਕੀ ਨੂੰ ਗੋਲਡਨ ਡਰੈਗਨ ਐਵਾਰਡ

ਮੁੰਬਈ – ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੂੰ ਕਾਰਡਿਫ਼ ਕੌਮਾਂਤਰੀ ਫ਼ਿਲਮ ਮੇਲੇ ਵਿੱਚ ਮਾਣਮੱਤੇ ਗੋਲਡਨ ਡਰੈਗਨ ਐਵਾਰਡ ਨਾਲ ਨਿਵਾਜਿਆ ਗਿਆ ਹੈ। ਫ਼ਿਲਮ ‘ਗੈਂਗਜ਼ ਆਫ਼ ਵਾਸੇਪੁਰ’ ਫੇਮ ਅਦਾਕਾਰ ਨੂੰ ਇਹ ਐਵਾਰਡ ਐਤਵਾਰ ਨੂੰ ਕਾਰਡਿਫ ਵਿੱਚ ਇਕ ਸਮਾਗਮ ਦੌਰਾਨ ਵੇਲਜ਼ ਯੂਕੇ ਦੇ ਕੌਂਸੁਲ ਜਨਰਲ ਮਿਕ ਐਂਟੋਨੀਓ ਨੇ ਦਿੱਤਾ। ਇਸੇ ਸਮਾਗਮ ਵਿੱਚ ਹੌਲੀਵੁੱਡ ਅਦਾਕਾਰ ਜੂਡੀ ਡੈਂਚ ਨੂੰ ਤਾਅਉਮਰ ਪ੍ਰਾਪਤੀਆਂ ਲਈ ਐਵਾਰਡ ਦਿੱਤਾ ਗਿਆ। ਨਵਾਜ਼ੂਦੀਨ ਨੇ ਮਗਰੋਂ ਇਕ ਟਵੀਟ ’ਚ ਜੂਡੀ ਡੈਂਚ ਨੂੰ ਵਧਾਈਆਂ ਦਿੱਤੀਆਂ। ਅਦਾਕਾਰ ਦੀਆਂ ਨੈੱਟਫਲਿਕਸ ਲੜੀ ‘ਸੇਕਰਡ ਗੇਮਜ਼’, ਰਿਤੇਸ਼ ਬੱਤਰਾ ਦੀ ‘ਫੋਟੋਗ੍ਰਾਫ਼’ ਤੇ ਬੀਬੀਸੀ ਯੂਕੇ ਦੀ ‘ਮੈਕਮਾਫ਼ੀਆ’ ਨੂੰ ਕੌਮਾਂਤਰੀ ਪੱਧਰ ’ਤੇ ਕਾਫ਼ੀ ਸਲਾਹਿਆ ਗਿਆ ਹੈ।