ਭੰਸਾਲੀ ਦੀ ਰਾਮ-ਲੀਲ੍ਹਾ ਨਾਲ ਜ਼ਿੰਦਗੀ ਬਦਲੀ: ਸ਼ਰਦ
ਫਿਲਮ ‘ਗੋਲੀਓਂ ਕੀ ਰਾਸਲੀਲਾ: ਰਾਮ-ਲੀਲਾ’ ਰਾਹੀਂ ਮਸ਼ਹੂਰੀ ਖੱਟਣ ਵਾਲੇ ਅਦਾਕਾਰ ਸ਼ਰਦ ਕੇਲਕਰ ਦਾ ਕਹਿਣਾ ਹੈ ਕਿ ਸੰਜੈ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ।ਸ਼ਰਦ ਨੇ ਕਿਹਾ, ‘ਗੋਲੀਓ ਕੀ ਰਾਸਲੀਲਾ: ਰਾਮ-ਲੀਲਾ ਮੇਰੇ ਲਈ ਮੀਲ ਪੱਥਰ ਸੀ। ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਮੈਨੂੰ ਰਾਮ-ਲੀਲਾ ਤੋਂ ਪਸੰਦ ਕੀਤਾ। ਟੀਵੀ ਅਦਾਕਾਰ ਤੋਂ ਫਿਲਮ ’ਚ ਕੰਮ ਕਰਨਾ ਬਹੁਤ ਮੁਸ਼ਕਲ ਸੀ ਪਰ ਮੈਨੂੰ ਦਰਸ਼ਕਾਂ ਤੋਂ ਭਰਵਾਂ ਹੁੰਗਾਰਾ ਮਿਲਿਆ।’ ਉਸ ਨੇ ਕਿਹਾ, ‘ਭੰਸਾਲੀ ਨਾਲ ਫਿਲਮ ’ਚ ਕੰਮ ਕਰਨ ਤੋਂ ਬਾਅਦ ਫਿਲਮ ਇੰਡਸਟਰੀ ਮੇਰੇ ’ਤੇ ਬਹੁਤ ਦਿਆਲ ਹੈ ਤੇ ਮੈਨੂੰ ਲਗਾਤਾਰ ਫਿਲਮਾਂ ’ਚ ਕੰਮ ਮਿਲ ਰਿਹਾ ਹੈ। ਮੈਂ ਜਿਸ ਵੀ ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਨਾਲ ਕੰਮ ਕੀਤਾ, ਉਸ ਨਾਲ ਮੇਰੇ ਵਧੀਆ ਸਬੰਧ ਹਨ।






