April 24, 2026
#ਮਨੋਰੰਜਨ

ਫਰਹਾਨ ਵੱਲੋਂ ਮੁੱਕੇਬਾਜ਼ੀ ਸਿਖਲਾਈ ਦੀਆਂ ਤਸਵੀਰਾਂ ਨਸ਼ਰ

ਬੌਲੀਵੁੱਡ ਅਦਾਕਾਰ ਤੇ ਫਿਲਮਸਾਜ਼ ਫਰਹਾਨ ਅਖ਼ਤਰ ਨੇ ਆਪਣੀ ਨਵੀਂ ਫਿਲਮ ‘ਤੂਫਾਨ’ ਲਈ ਬਾਕਸਿੰਗ ਸਿਖਲਾਈ ਲੈਣ ਸਮੇਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਫਿਲਮ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। ਫਰਹਾਨ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਸ ਫਿਲਮ ਲਈ ਫਰਹਾਨ ਅਖ਼ਤਰ ਨੇ ਆਪਣੀ ਸਰੀਰਕ ਬਣਤਰ ਬਦਲਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਫਿਲਮ ’ਚ ਮੁਕੰਮਲ ਮੁੱਕੇਬਾਜ਼ ਦਿਖਾਈ ਦੇਣ ਲਈ ਮੁੱਕੇਬਾਜ਼ੀ ਦੀ ਵਿਸ਼ੇਸ਼ ਸਿਖਲਾਈ ਵੀ ਲਈ ਹੈ। ਫਰਹਾਨ ਅਖ਼ਤਰ ਛੇ ਸਾਲ ਬਾਅਦ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨਾਲ ਕੰਮ ਕਰ ਰਿਹਾ ਹੈ ਤੇ ਇਸ ਫਿਲਮ ’ਚ ਉਹ ਮੁੱਕੇਬਾਜ਼ ਦੀ ਭੂਮਿਕਾ ਨਿਭਾਅ ਰਿਹਾ ਹੈ।