July 3, 2026
#Punjab #Tricity

ਐਸ ਡੀ ਐਮ ਵਲੋਂ ਮਿਠਾਈ ਬਣਾਉਣ ਵਾਲੀਆਂ ਫੈਕਟਰੀਆਂ ਉਪਰ ਛਾਪੇਮਾਰੀ, ਸੈਂਪਲ ਭਰੇ

ਐਸ ਏ ਐਸ ਨਗਰ, 4 ਅਕਤੂਬਰ : ਸ਼ਹਿਰ ਵਿਚ ਨਕਲੀ ਅਤੇ ਗੈਰਮਿਆਰੀ ਮਿਠਾਈ ਵੇਚੇ ਜਾਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ  ਹੁਣ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਹੈ| ਮੁਹਾਲੀ ਦੇ ਐਸ ਡੀ ਐਮ ਸ੍ਰੀ  ਆਰ ਪੀ ਸਿੰਘ ਦੀ ਅਗਵਾਈ ਵਿਚ ਅੱਜ ਵਿਸ਼ੇਸ ਜਾਂਚ ਟੀਮ ਵਲੋਂ ਸਥਾਨਕ ਫੇਜ 9 ਉਦਯੋਗਿਕ ਖੇਤਰ ਵਿਚ ਮਿਠਾਈਆਂ ਬਣਾਉਣ ਵਾਲੀਆਂ ਫੈਕਟਰੀਆਂ  ਉਪਰ ਛਾਪੇਮਾਰੀ ਕੀਤੀ ਗਈ| ਇਸ ਮੌਕੇ ਵੱਖ ਵੱਖ ਫੈਕਟਰੀਆਂ ਵਿਚ ਬਣ ਰਹੀਆਂ ਮਿਠਾਈਆਂ ਦੇ ਸੈਂਪਲ ਭਰੇ ਗਏ ਅਤੇ ਮਿਠਾਈ ਬਣਾਉਣ ਵਾਲੀਆਂ ਫੈਕਟਰੀਆਂ ਦੇ ਲਾਇਸੈਂਸਾਂ ਦੀ ਜਾਂਚ ਵੀ ਕੀਤੀ ਗਈ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ ਡੀ ਐਮ ਸ੍ਰ. ਆਰ ਪੀ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਨੂੰ ਵੇਖਦਿਆਂ ਇਹਨਾਂ ਫੈਕਟਰੀਆਂ ਦੀ ਜਾਂਚ ਕੀਤੀ ਗਈ ਹੈ ਤਾਂ ਕਿ ਆਮ ਲੋਕਾਂ ਨੂੰ ਖਾਣ ਪੀਣ ਲਈ ਮਾੜਾ ਸਮਾਨ ਤੇ ਮਾੜੀ ਮਿਠਾਈ ਨਾ ਵੇਚੀ ਜਾ ਸਕੇ| ਉਹਨਾਂ ਕਿਹਾ ਕਿ ਇਹਨਾਂ ਫੈਕਟਰੀਆਂ ਵਿਚੋਂ ਮਿਠਾਈਆਂ ਦੇ ਲਏ ਗਏ ਸੈਂਪਲਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ|
ਇਸ ਮੌਕੇ ਗਲਬਾਤ ਕਰਦਿਆਂ ਜਿਲਾ ਸਿਹਤ ਅਫਸਰ ਡਾ ਰਾਜਬੀਰ ਕੰਗ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਨੂੰ ਵੇਖਦਿਆਂ ਸਥਾਨਕ ਫੇਜ 9 ਵਿਚ ਚਲ ਰਹੀਆਂ ਮਿਠਾਈ ਬਣਾਉਣ ਦੀਆਂ ਫੈਕਟਰੀਆਂ ਦੀ ਰੂਟੀਨ ਜਾਂਚ ਕੀਤੀ ਗਈ ਹੈ, ਜੋ ਕਿ ਅਗਲੇ ਦਿਨਾਂ ਵਿਚ ਵੀ ਜਾਰੀ ਰਹੇਗੀ| ਉਹਨਾਂ ਕਿਹਾ ਕਿ ਮੁਹਾਲੀ ਵਿਚ ਕਰੀਬ 40 ਅਜਿਹੀਆਂ ਫੈਕਟਰੀਆਂ ਹਨ, ਜਿਥੇ ਕਿ ਵੱਖ ਵੱਖ ਤਰਾਂ ਦੀਆਂ ਮਿਠਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ|  ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਲਾਲੜੂ ਅ ਤੇ ਡੇਰਾਬੱਸੀ ਵਿਖੇ ਵੀ ਮਿਠਾਈ ਬਣਾਉਣ ਦੀਆਂ ਫੈਕਟਰੀਆਂ ਅਤੇ ਦੁਕਾਨਾਂ ਦੀ ਚੈਕਿੰਗ ਕੀਤੀ ਜਾ  ਚੁੱਕੀ ਹੈਜਿਸ ਦੌਰਾਨ ਮਾੜੀ ਕੁਆਲਟੀ ਦਾ ਸਾਮਾਨ ਜਬਤ ਵੀ ਕੀਤਾ ਗਿਆ ਹੈ ਅਤੇ ਇਹ ਚੈਕਿੰਗ ਅੱਗੇ ਤੋਂ ਵੀ ਜਾਰੀ ਰਹੇਗੀ| ਇਸ ਮੌਕੇ ਫੂਡ ਸਪਲਾਈ ਅਫਸਰ ਮੈਡਮ ਸੰਗੀਤਾ ਵੀ ਮੌਜੂਦ ਸਨ|

ਕੀਰਤਨ ਦਰਬਾਰ ਭਲਕੇ

ਐਸ ਡੀ ਐਮ ਵਲੋਂ ਮਿਠਾਈ ਬਣਾਉਣ ਵਾਲੀਆਂ ਫੈਕਟਰੀਆਂ ਉਪਰ ਛਾਪੇਮਾਰੀ, ਸੈਂਪਲ ਭਰੇ

Hrithik Roshan to make his first-ever statement