July 3, 2026
#Punjab #Tricity

ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਲਈ ਲਾਇਲੈਂਸ ਲੈਣੇ ਜਰੂਰੀ ਕਰਨ ਦੀ ਮੰਗ

ਐਸ ਏ ਐਸ ਨਗਰ, 4 ਅਕਤੂਬਰ : ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਉਪਿੰਦਰ ਪ੍ਰੀਤ ਕੌਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਤੰਬਾਕੂ ਵੇਚਣ ਵਾਲਿਆਂ ਲਈ ਲਾਇਸੈਂਸ ਲੈਣੇ ਜਰੂਰੀ ਕੀਤੇ ਜਾਣ|
ਆਪਣੇ ਪੱਤਰ ਵਿਚ ਉਪਿੰਦਰਪ੍ਰੀਤ ਕੌਰ ਨੇ ਲਿਖਿਆ ਹੈ ਕਿ ਤੰਬਾਕੂ ਦੀਆਂ ਦੁਕਾਨਾਂ ਉੱਪਰ ਟਾਫੀਆਂ, ਚਿਪਸ ਆਦਿ ਵੇਚਣ ਉੱਪਰ ਵੀ ਪਾਬੰਦੀ ਲਗਾਈ ਜਾਵੇ| ਵੱਖ-ਵੱਖ ਦੇਸ਼ਾਂ ਤੋਂ ਸਮਗਲ ਹੋ ਕੇ ਆਈਆਂ ਸਿਗਰਟਾਂ ਤੰਬਾਕੂ ਦੀਆਂ ਦੁਕਾਨਾਂ ਉੱਪਰ ਸ਼ਰੇਆਮ ਵੇਚੀਆਂ ਜਾ ਰਹੀਆਂ ਹਨ| ਉਹਨਾਂ ਉੱਪਰ ਵੀ ਪਾਬੰਦੀ ਲਗਾਈ ਜਾਵੇ|
ਉਹਨਾਂ ਲਿਖਿਆ ਹੈ ਕਿ ਪੰਜਾਬ ਤੰਬਾਕੂ ਵੈਂਡਸ ਫੀਸ ਐਕਟ 1954 ਕਾਨੂੰਨ ਵਿਚ ਵੀ ਤੰਬਾਕੂ ਦੁਕਾਨਦਾਰਾਂ ਨੂੰ ਲਾਇਸੈਂਸ ਦੇਣ ਦੀਆਂ ਤਜਵੀਜਾਂ ਮੌਜੂਦ ਹਨ|
ਉਹਨਾਂ  ਮੰਗ ਕੀਤੀ ਹੈ ਕਿ ਪੰਜਾਬ ਵਿਚ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਲਈ ਲਾਇਸੈਂਸ ਹੋਣੇ ਜਰੂਰੀ ਕੀਤੇ ਜਾਣ|

ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਲਈ ਲਾਇਲੈਂਸ ਲੈਣੇ ਜਰੂਰੀ ਕਰਨ ਦੀ ਮੰਗ

First Ever e-Auction of Housing & Urban

ਕੀਰਤਨ ਦਰਬਾਰ ਭਲਕੇ