Skip to content

ਆਸ਼ੂਤੋਸ਼ ਦੀਆਂ ਫਿਲਮਾਂ ਦੇ ਮਹਿਲਾ ਕਿਰਦਾਰ ਦਲੇਰ ਕ੍ਰਿਤੀ

Share this story

ਬੌਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੀ ਦੀ ਆਉਣ ਵਾਲੀ ਫਿਲਮ ‘ਪਾਣੀਪਤ’ ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰਕਰ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਆਪਣੀਆਂ ਫਿਲਮਾਂ ’ਚ ਮਹਿਲਾਵਾਂ ਨੂੰ ਕਮਜ਼ੋਰ ਨਹੀਂ ਦੇਖ ਸਕਦੇ। ਇਸੇ ਲਈ ਉਨ੍ਹਾਂ ਦੀਆ ਫਿਲਮਾਂ ਦੇ ਮਹਿਲਾ ਕਿਰਦਾਰ ਹਮੇਸ਼ਾ ਮਜ਼ਬੂਤ ਤੇ ਦਲੇਰ ਹੁੰਦੇ ਹਨ। ਫਿਲਮ ‘ਪਾਣੀਪਤ’ ’ਚ ਕ੍ਰਿਤੀ ਨੇ ਮਰਾਠਾ ਯੋਧੇ ਸਦਾਸ਼ਿਵ ਰਾਓ ਭਾਊ ਦੀ ਪਤਨੀ ਪਾਰਵਤੀ ਬਾਈ ਦਾ ਕਿਰਦਾਰ ਨਿਭਾਇਆ ਹੈ। ਉਸ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਆਸ਼ੂਤੋਸ਼ ਮਹਿਲਾਵਾਂ ਨੂੰ ਕਮਜ਼ੋਰ ਨਹੀਂ ਦੇਖ ਸਕਦੇ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਉਨ੍ਹਾਂ ਨਾਲ ਇੱਕ ਦਲੇਰ ਮਹਿਲਾ ਸੁਨੀਤਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਭਾਵੇਂ ਉਨ੍ਹਾਂ ਦੀਆਂ ਫਿਲਮਾਂ ਕਿਸੇ ਵਿਸ਼ੇਸ਼ ਕਾਲ ਆਧਾਰਤ ਹੁੰਦੀਆਂ ਹਨ ਪਰ ਉਨ੍ਹਾਂ ਦੇ ਪਾਤਰ ਮੌਜੂਦਾ ਸਮੇਂ ਨਾਲ ਸਬੰਧਤ ਹੁੰਦੇ ਹਨ। ਉਨ੍ਹਾਂ ਪਾਰਵਤੀ ਬਾਈ ਦਾ ਕਿਰਦਾਰ ਇਸ ਤਰ੍ਹਾਂ ਸਿਰਜਿਆ ਹੈ ਜੋ ਲੜ ਸਕੇ ਅਤੇ ਲੋੜ ਪੈਣ ’ਤੇ ਹੋਰਨਾਂ ਮਹਿਲਾਵਾਂ ਤੇ ਲੋਕਾਂ ਦੀ ਰਾਖੀ ਕਰ ਸਕੇ।

Share this story
WRITTEN BY

BREAKING