Skip to content

ਸ਼ੂਟਿੰਗ ਦੌਰਾਨ ਜ਼ਖ਼ਮੀ ਹੋਣੋਂ ਬਚਿਆ ਵਰੁਨ ਧਵਨ

Share this story

ਫਿਲਮ ‘ਕੁਲੀ ਨੰਬਰ 1’ ਦੀ ਸ਼ੂਟਿੰਗ ਦੌਰਾਨ ਸਟੰਟ ਦ੍ਰਿਸ਼ ’ਚ ਗਲਤੀ ਹੋਣ ਕਾਰਨ ਬੌਲੀਵੁੱਡ ਅਦਾਕਾਰ ਵਰੁਨ ਧਵਨ ਜ਼ਖ਼ਮੀ ਹੋਣ ਤੋਂ ਵਾਲ ਵਾਲ ਬਚਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਐਤਵਾਰ ਪੁਣੇ ਦੇ ਬਾਹਰਵਾਰ ਫਿਲਮ ਦੀ ਸ਼ੂਟਿੰਗ ਦੌਰਾਨ ਵਰੁਨ ਧਵਨ ਦੀਆਂ ਕਾਰ ਅੰਦਰ ਕੁਝ ਤਸਵੀਰਾਂ ਨੇੜੇ ਤੋਂ ਲਈਆਂ ਜਾਣੀਆਂ ਸਨ। ਇਸੇ ਦੌਰਾਨ ਉਸ ਦੀ ਕਾਰ ਪਹਾੜੀ ’ਤੇ ਫਸ ਗਈ । ਕਾਰ ਦੇ ਦਰਵਾਜ਼ੇ ਜਾਮ ਹੋਣ ਕਾਰਨ ਉਹ ਅੰਦਰ ਹੀ ਫਸ ਗਿਆ ਪਰ ਉਹ ਕਿਸੇ ਤਰ੍ਹਾਂ ਕਾਰ ’ਚੋਂ ਸੁਰੱਖਿਅਤ ਬਾਹਰ ਨਿੱਕਲ ਆਇਆ। ਸ਼ੂਟਿੰਗ ਦੇਖਣ ਵਾਲੇ ਇੱਕ ਸ਼ਖਸ ਨੇ ਦੱਸਿਆ ਕਿ ਸਟੰਟ ਸੀਨ ਲਈ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਇਹ ਸਟੰਟ ਮਾਹਿਰ ਦੀ ਨਿਗਰਾਨੀ ਵਿੱਚ ਕੀਤੇ ਗਏ ਪਰ ਫਿਰ ਵੀ ਸਭ ਕੁਝ ਯੋਜਨਾ ਮੁਤਾਬਕ ਨਹੀਂ ਚੱਲਿਆ। ਜ਼ਿਕਰਯੋਗ ਹੈ ਕਿ 1995 ’ਚ ਬਣੀ ਗੋਵਿੰਦਾ ਦੀ ਸੁਪਰ ਹਿੱਟ ਫਿਲਮ ‘ਕੁਲੀ ਨੰਬਰ 1’ ਦਾ ਮੁੜ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ’ਚ ਕਰਿਸ਼ਮਾ ਕਪੂਰ ਵਾਲੀ ਭੂਮਿਕਾ ਸਾਰਾ ਅਲੀ ਖਾਨ ਨਿਭਾਏਗੀ। ਇਹ ਫਿਲਮ ਅਗਲੇ ਸਾਲ ਪਹਿਲੀ ਮਈ ਨੂੰ ਰਿਲੀਜ਼ ਕੀਤੀ ਜਾਵੇਗੀ।

Share this story
WRITTEN BY

BREAKING