ਸ਼ਾਹਿਦ ਕਪੂਰ ਦੀ ਫਿਲਮ ‘ਜਰਸੀ’ ਦੀ ਸ਼ੂਟਿੰਗ ਰੋਕੀ
ਕਰੋਨਾਵਾਇਰਸ ਦੇ ਮੱਦੇਨਜ਼ਰ ਅਦਾਕਾਰ ਸ਼ਾਹਿਦ ਕਪੂਰ ਨੇ ਅੱਜ ਆਪਣੀ ਆਉਣ ਵਾਲੀ ਫ਼ਿਲਮ ‘ਜਰਸੀ’ ਦੀ ਸ਼ੂੁਟਿੰਗ ਰੋਕਣ ਦਾ ਐਲਾਨ ਕੀਤਾ ਹੈ। ਸ਼ਾਹਿਦ ਕਪੂਰ ਜੋ ਕਿ ਫ਼ਿਲਮ ਦੀ ਸ਼ੂਟਿੰਗ ਲਈ ਚੰਡੀਗੜ੍ਹ ਵਿੱਚ ਹਨ, ਨੇ ਟਵੀਟ ’ਚ ਕਿਹਾ, ‘‘ਅਜਿਹੇ ਸਮੇਂ ਸਾਡੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਵਾਇਰਸ ਨੂੰ ਰੋਕਣ ਲਈ ਅਸੀਂ ਕਦਮ ਚੁੱਕੀਏ। ਫ਼ਿਲਮ ਦੀ ਟੀਮ ਨੇ ਸ਼ੂਟਿੰਗ ਰੋਕਣ ਦਾ ਫ਼ੈਸਲਾ ਕੀਤਾ ਹੈ ਅਤੇ ਯੂਨਿਟ ਦੇ ਸਾਰੇ ਮੈਂਬਰ ਆਪਣੇ ਪਰਿਵਾਰਾਂ ਨਾਲ ਘਰਾਂ ’ਚ ਹੀ ਰਹਿਣਗੇ।’’ ਨਿਰਦੇਸ਼ਕ ਗੌਤਮ ਤਿੰਨੌਰੀ ਵੱਲੋਂ ਬਣਾਈ ਜਾ ਰਹੀ ਫ਼ਿਲਮ ‘ਜਰਸੀ’ ਇਸ ਨਾਮ ਹੇਠ ਤੇਲਗੂ ਭਾਸ਼ਾ ’ਚ ਬਣੀ ਫ਼ਿਲਮ ਦਾ ਰੀਮੇਕ ਹੈ।






