ਡਰੱਗ ਮਾਮਲਾ : ਕਾਮੇਡੀਅਨ ਭਾਰਤੀ ਸਿੰਘ ਦੇ ਘਰ ਐਨਸੀਬੀ ਵੱਲੋਂ ਛਾਪੇਮਾਰੀ, ਸੰਮਨ ਜਾਰੀ
ਮੁੰਬਈ – ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਹੁਣ ਕਾਮੇਡੀਅਨ ਭਾਰਤੀ ਸਿੰਘ ਦੇ ਮੁੰਬਈ ਸਥਿਤ ਘਰ ਵਿਚ ਛਾਪਾ ਮਾਰਿਆ ਹੈ ਅਤੇ ਉਨ੍ਹਾਂ ਦੇ ਘਰੋਂ ਕੁੱਝ ਮਾਤਰਾ ਵਿਚ ਡਰੱਗ ਬਰਾਮਦ ਹੋਈ ਹੈ| ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੀ ਮਾਤਰਾ ਵਿਚ ਮਿਲੀ ਹੈ ਪਰ ਐਨਸੀਬੀ ਦੀ ਟੀਮ ਨੇ ਟੀਵੀ ਅਦਾਕਾਰਾ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਨੂੰ ਸੰਮਨ ਭੇਜ ਦਿੱਤਾ ਹੈ|ਜਿਕਰਯੋਗ ਹੈ ਕਿ ਐਨਸੀਬੀ ਦੀ ਟੀਮ ਲਗਾਤਾਰ ਬਾਲੀਵੁੱਡ ਨਾਲ ਜੁੜੀਆਂ ਹਸਤੀਆਂ ਦੇ ਘਰ ਛਾਪੇਮਾਰੀ ਕਰ ਰਿਹਾ ਹੈ| ਇਸੇ ਕੜੀ ਵਿਚ ਐਨਸੀਬੀ ਦੀ ਟੀਮ ਨੇ ਅੱਜ ਇਕ ਮਸ਼ਹੂਰ ਮਹਿਲਾ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਛਾਪਾ ਮਾਰਿਆ ਹੈ|






