August 26, 2026
#ਮਨੋਰੰਜਨ

ਕਪਿਲ ਸ਼ਰਮਾ ਦੇ ਘਰ ਧੀ ਨੇ ਜਨਮ ਲਿਆ

ਮੁੰਬਈ – ਕਾਮੇਡੀਅਨ ਕਪਿਲ ਸ਼ਰਮਾ ਤੇ ਉਸ ਦੀ ਪਤਨੀ ਗਿੰਨੀ ਚਤਰਥ ਦੇ ਘਰ ਧੀ ਨੇ ਜਨਮ ਲਿਆ ਹੈ। ਕਪਿਲ ਨੇ ਅੱਜ ਟਵਿੱਟਰ ’ਤੇ ਇਹ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਉਹ ਤੇ ਉਸ ਦੀ ਪਤਨੀ ਧੀ ਦੇ ਮਾਪੇ ਬਣ ਗਏ ਹਨ। ਉਸ ਨੇ ਲਿਖਿਆ ਹੈ, ‘ਮੇਰੇ ਘਰ ਧੀ ਜਨਮੀ ਹੈ। ਮੈਨੂੰ ਤੁਹਾਡੀਆਂ ਸਭ ਦੀਆਂ ਅਸੀਸਾਂ ਦੀ ਲੋੜ ਹੈ। ਸਭ ਨੂੰ ਸਨੇਹ। ਜੈ ਮਾਤਾ ਦੀ।’ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਮਹੀਨੇ ਕਪਿਲ ਤੇ ਗਿੰਨੀ ਦਾ ਵਿਆਹ ਜਲੰਧਰ ਵਿੱਚ ਰਵਾਇਤੀ ਰਸਮਾਂ ਨਾਲ ਹੋਇਆ ਸੀ।