April 25, 2026
#ਮਨੋਰੰਜਨ

‘ਛਪਾਕ’ ਮੇਰੀ ਸਭ ਤੋਂ ਖ਼ਾਸ ਫਿਲਮ: ਦੀਪਿਕਾ

ਮੁੰਬਈ – ਇੱਥੇ ਅੱਜ ਆਪਣੀ ਆਗਾਮੀ ਫਿਲਮ ‘ਛਪਾਕ’ ਦੇ ਟਰੇਲਰ ਦੇ ਲਾਂਚ ਮੌਕੇ ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਭਾਵੁਕ ਹੋ ਗਈ। ਉਸ ਨੇ ਕਿਹਾ ਕਿ ਫਿਲਮ ਬਾਰੇ ਦੱਸਣ ਲਈ ਉਸ ਕੋਲ ਸ਼ਬਦ ਨਹੀਂ ਹਨ। ਇਸ ਫਿਲਮ ’ਚ ਉਸ ਨੇ ਤੇਜ਼ਾਬ ਪੀੜਤ ਲੜਕੀ ਦਾ ਰੋਲ ਅਦਾ ਕੀਤਾ ਹੈ।ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਿਤ ਆਪਣੀ ਇਸ ਫਿਲਮ ਨੂੰ ਦੀਪਿਕਾ ਨੇ ਆਪਣੇ ਕਰੀਅਰ ਦੀ ਸਭ ਤੋਂ ਖ਼ਾਸ ਫਿਲਮ ਦੱਸਿਆ। ਇਹ ਤੇਜ਼ਾਬ ਪੀੜਤ ਮਹਿਲਾ ਲਕਸ਼ਮੀ ਅਗਰਵਾਲ ਦੀ ਅਸਲ ਜ਼ਿੰਦਗੀ ’ਤੇ ਆਧਾਰਿਤ ਕਹਾਣੀ ਹੈ। ਫਿਲਮ ਦੇ ਟਰੇਲਰ ਦੇ ਲਾਂਚ ਮੌਕੇ ਦੀਪਿਕਾ ਨੂੰ ਜਦੋਂ ਸਟੇਜ ’ਤੇ ਸੱਦਿਆ ਗਿਆ ਤਾਂ ਉਹ ਆਪਣੇ ਹੰਝੂ ਨਹੀਂ ਰੋਕ ਸਕੀ। ਦੀਪਿਕਾ ਨੇ ਕਿਹਾ ਕਿ ਉਸ ਨੇ ਸੋਚਿਆ ਸੀ ਕਿ ਫਿਲਮ ਦਾ ਟਰੇਲਰ ਰਿਲੀਜ਼ ਹੋਵੇਗਾ ਅਤੇ ਉਹ ਸਟੇਜ ’ਤੇ ਆਉਣਗੇ ਪਰ ਉਸ ਨੇ ਇਹ ਨਹੀਂ ਸੋਚਿਆ ਸੀ ਕਿ ਉਸ ਨੂੰ ਇਸ ਬਾਰੇ ਸਟੇਜ ’ਤੇ ਬੋਲਣਾ ਵੀ ਪਵੇਗਾ।