ਬੱਚੀ ਨਾਲ ਸਮੂਹਿਕ ਬਲਾਤਕਾਰ ਤੋਂ ਸਮਾਜ ਸ਼ਰਮਸਾਰ: ਰਿਚਾ ਚੱਢਾ
ਅਦਾਕਾਰ ਰਿਚਾ ਚੱਢਾ ਨੇ ਜਮਸ਼ੇਦਪੁਰ ਵਿੱਚ ਤਿੰਨ ਵਰ੍ਹਿਆਂ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਮਗਰੋਂ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦੇਣ ਦੀ ਘਟਨਾ ’ਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਅਦਾਕਾਰ ਨੇ ਟਵਿੱਟਰ ’ਤੇ ਇਸ ਘਟਨਾ ਦੀ ਨਿੰਦਾ ਕਰਦਿਆਂ ਸਵਾਲ ਕੀਤਾ ਕਿ ਮੁੱਖ ਮੁਲਜ਼ਮ ਰਿੰਕੂ ਸਾਹੂ ਜ਼ਮਾਨਤ ’ਤੇ ਬਾਹਰ ਕਿਉਂ ਹੈ। ਨਾਲ ਹੀ ਉਸ ਨੇ ਕਿਹਾ ਕਿ ਸਾਹੂ ਦੀ ਮਾਂ ਪੁਲੀਸ ਅਫਸਰ ਹੈ। ਅਦਾਕਾਰਾ ਨੇ ਟਵੀਟ ਕੀਤਾ, ‘‘ਜਮਸ਼ੇਦਪੁਰ ਵਿੱਚ ਆਪਣੇ ਰਾਖਸ਼ ਦੋਸਤਾਂ ਨਾਲ ਤਿੰਨ ਵਰ੍ਹਿਆਂ ਦੀ ਬੱਚੀ ਨਾਲ ਵਾਰ-ਵਾਰ ਬਲਾਤਕਾਰ ਕਰਨ ਮਗਰੋਂ ਉਸ ਦਾ ਸਿਰ ਧੜ ਤੋਂ ਵੱਖ ਕਰਨ ਵਾਲਾ ਰਿੰਕੂ ਸਾਹੂ ਜ਼ਮਾਨਤ ’ਤੇ ਜੇਲ੍ਹ ਵਿੱਚੋਂ ਬਾਹਰ ਆ ਗਿਆ ਹੈ ਕਿਉਂਕਿ ਉਸ ਦੀ ਪੁਲੀਸ ਅਫਸਰ ਮਾਂ ਨੇ ਉਸ ਨੂੰ ਰਿਹਾਅ ਕਰਵਾ ਲਿਆ ਹੈ। ਇਹ ਕੇਸ ਦੇਸ਼ ਲਈ ਵੱਡੀ ਸ਼ਰਮਿੰਦਗੀ ਹੈ! ਸਮਾਜ ਲਈ ਸ਼ਰਮ ਦੀ ਗੱਲ ਹੈ!