Skip to content

ਬਿਹਤਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਅਰਜੁਨ ਕਪੂਰ

Share this story

ਅਦਾਕਾਰ ਅਰਜੁਨ ਕਪੂਰ ਨੇ ਕਿਹਾ ਹੈ ਕਿ ਉਹ ਬਿਹਤਰੀਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਉਸ ਦੀ ਸਵਰਗੀ ਮਾਂ ਮੋਨਾ ਸ਼ੋਰੀ ਉਸ ਨੂੰ ਬਣਾਉਣਾ ਲੋਚਦੀ ਸੀ। ਅਦਾਕਾਰਾ ਦਿਵਿਆ ਦੱਤਾ ਨੇ ਟਵੀਟ ਕਰਕੇ ਅਰਜੁਨ ਵੱਲੋਂ ਦਿੱਤੇ ਗਏ ਇੰਟਰਵਿਊ ਦੀ ਸ਼ਲਾਘਾ ਕੀਤੀ ਹੈ। ਉਸ ਨੇ ਲਿਖਿਆ ਕਿ ਸਮਝਦਾਰੀ ਅਤੇ ਸੰਵੇਦਨਸ਼ੀਲਤਾ ਨਾਲ ਜੋ ਗੱਲ ਕੀਤੀ ਹੈ ਉਸ ਨਾਲ ਅਰਜੁਨ ਹੋਰ ਪ੍ਰੌੜ੍ਹ ਨਜ਼ਰ ਆਉਂਦਾ ਹੈ। ਦਿਵਿਆ ਨੇ ਕਿਹਾ ਕਿ ਉਹ ਹਮੇਸ਼ਾ ਅਜਿਹਾ ਵਿਅਕਤੀ ਬਣ ਕੇ ਰਹੇ। ਇਸ ਦੇ ਜਵਾਬ ’ਚ ਅਰਜੁਨ ਨੇ ਜਵਾਬ ਦਿੱਤਾ ਕਿ ਇਹ ਪੁਰਾਣਾ ਇੰਟਰਵਿਊ ਸੀ ਜਿਸ ਨੂੰ ਦੁਬਾਰਾ ਦਿਖਾਇਆ ਗਿਆ ਹੈ। ਫਿਰ ਵੀ ਉਸ ਨੇ ਦਿਵਿਆ ਦੱਤਾ ਦਾ ਧੰਨਵਾਦ ਕੀਤਾ ਹੈ।

Share this story
WRITTEN BY

BREAKING