Skip to content

ਸ਼ਾਹਰੁਖ ਖਾਨ ਦੀ ਭੈਣ ਦਾ ਪੇਸ਼ਾਵਰ ‘ਚ ਦਿਹਾਂਤ

Share this story

ਬਾਲੀਵੁੱਡ ਸੁਪਰ ਸਟਾਰ ਸ਼ਾਹਰੁਖ ਖਾਨ ਦੀ ਚਚੇਰੀ ਭੈਣ ਨੂਰਜਹਾਂ ਦਾ ਪਾਕਿਸਤਾਨ ਦੇ ਪੇਸ਼ਾਵਰ ਵਿਚ ਦਿਹਾਂਤ ਹੋ ਗਿਆ। ਪਾਕਿਸਤਾਨੀ ਮੀਡੀਆ ਨੇ ਪਰਿਵਾਰ ਦੇ ਹਵਾਲੇ ਤੋਂ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨੂਰਜਹਾਂ ਦੇ ਛੋਟੇ ਭਰਾ ਮੰਸੂਰ ਅਹਿਮਦ ਨੇ ਆਪਣੀ ਭੈਣ ਦੇ ਇੰਤਕਾਲ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਕੈਂਸਰ ਤੋਂ ਪੀਡ਼ਤ ਸੀ।ਨੂਰਜਹਾਂ ਪੇਸ਼ਾਵਰ ਦੇ ਕਿੱਸਾ ਖਵਾਨੀ ਬਜ਼ਾਰ ਨੇਡ਼ੇ ਮੁਹੱਲਾ ਸ਼ਾਹ ਵਲੀ ਕਤਾਲ ਖੇਤਰ ਵਿਚ ਰਹਿੰਦੀ ਸੀ। ਸ਼ਹਿਰ ਪ੍ਰੀਸ਼ਦ ਦੇ ਸਾਬਕਾ ਮੈਂਬਰ ਅਤੇ ਨੂਰਜਹਾਂ ਦੇ ਗੁਆਂਢੀ ਮੀਆਂ ਜ਼ੁਲਫੀਕਾਰ ਨੇ ਵੀ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੀ ਉਮਰ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਨੂਰਜਹਾਂ ਸ਼ਹਿਰ ਦੀ ਕੌਂਸਲਰ ਰਹਿ ਚੁੱਕੀ ਹੈ। ਉਨ੍ਹਾਂ ਨੇ 2018 ਦੀਆਂ ਆਮ ਚੋਣਾਂ ਵਿਚ ਆਪਣਾ ਨਾਮਜ਼ਦਗੀ ਵੀ ਦਾਖਿਲ ਕਰਾਈ ਸੀ ਹਾਲਾਂਕਿ ਬਾਅਦ ਵਿਚ ਉਸ ਨੂੰ ਵਾਪਸ ਲੈ ਲਿਆ ਸੀ। ਰਿਪੋਰਟ ਮੁਤਾਬਕ ਉਹ ਸ਼ਾਹਰੁਖ ਦੇ ਘਰ 2 ਵਾਰ ਜਾ ਚੁੱਕੀ ਸੀ ਅਤੇ ਸਰਹੱਦ ਪਾਰ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਵਿਚ ਰਹਿੰਦੀ ਸੀ। ਬਚਪਨ ਵਿਚ ਸ਼ਾਹਰੁਖ ਵੀ ਆਪਣੇ ਮਾਤਾ-ਪਿਤਾ ਦੇ ਨਾਲ 2 ਵਾਰ ਪੇਸ਼ਾਵਰ ਵਿਚ ਆਪਣੇ ਰਿਸ਼ਤੇਦਾਰਾਂ ਦੇ ਘਰ ਆ ਚੁੱਕੇ ਹਨ।

Share this story
WRITTEN BY

BREAKING