ਨਾਗਰਿਕਤਾ ਸੋਧ ਕਾਨੂੰਨ ਤੋਂ ਮੁਸਲਮਾਨਾਂ ਨੂੰ ਕੋਈ ਖਤਰਾ ਨਹੀਂ : ਰਜਨੀਕਾਂਤ
ਨਵੀਂ ਦਿੱਲੀ – ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਅਤੇ ਸਮਰਥਨ ਵਿੱਚ ਪ੍ਰਦਰਸ਼ਨ ਦਾ ਦੌਰ ਜਾਰੀ ਹੈ| ਇਸੇ ਦਰਮਿਆਨ ਫਿਲਮ ਅਭਿਨੇਤਾ ਰਜਨੀਕਾਂਤ ਨੇ ਨੇ ਕਿਹਾ ਕਿ ਸੀ. ਏ. ਏ. ਸਾਡੇ ਦੇਸ਼ ਕਿਸੇ ਵੀ ਨਾਗਰਿਕ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ, ਜੇਕਰ ਇਹ ਮੁਸਲਮਾਨਾਂ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਮੈਂ ਉਨ੍ਹਾਂ ਲਈ ਖੜ੍ਹਾ ਹੋਣ ਵਾਲਾ ਪਹਿਲਾ ਵਿਅਕਤੀ ਬਣਾਂਗਾ| ਬਾਹਰੀ ਲੋਕਾਂ ਬਾਰੇ ਪਤਾ ਲਗਾਉਣ ਲਈ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨ. ਪੀ. ਆਰ.) ਜ਼ਰੂਰੀ ਹੈ| ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ. ਆਰ. ਸੀ.) ਬਾਰੇ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਹਾਲੇ ਤੱਕ ਤਿਆਰ ਨਹੀਂ ਹੋਇਆ ਹੈ| ਰਜਨੀਕਾਂਤ ਨੇ ਦੋਸ਼ ਲਗਾਇਆ ਕਿ ਕੁਝ ਸਿਆਸੀ ਦਲ ਆਪਣੇ ਨਿੱਜੀ ਫਾਇਦੇ ਲਈ ਸੀ.ਏ.ਏ. ਵਿਰੁੱਧ ਲੋਕਾਂ ਨੂੰ ਭੜਕਾ ਰਹੇ ਹਨ| ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਸੀ. ਏ. ਏ. ਨਾਲ ਭਾਰਤੀ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ| ਵੰਡ ਤੋਂ ਬਾਅਦ ਜਿਨ੍ਹਾਂ ਮੁਸਲਮਾਨਾਂ ਨੇ ਭਾਰਤ ਵਿੱਚ ਰੁਕਣ ਦਾ ਫੈਸਲਾ ਕੀਤਾ, ਉਨ੍ਹਾਂ ਨੂੰ ਕਿਵੇਂ ਦੇਸ਼ ਤੋਂ ਬਾਹਰ ਭੇਜਿਆ ਜਾਵੇਗਾ?






