May 1, 2026
#ਮਨੋਰੰਜਨ

ਢੋਲ ਵਜਾਉਣ ਦੀ ਕਲਾਂ ਨਾਲ ਵੱਖਰੀ ਪਹਿਚਾਣ ਬਣਾਈ-ਮਨਪ੍ਰੀਤ ਸਿੰਘ

ਦੁਨੀਆਂ ਦੀਆਂ ਹੋਰ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਬੋਲੀ ਦੇ ਸੰਗੀਤ ਦੇ ਅਜੋਕੇ ਯੁੱਗ ਵਿੱਚ ਅਨੇਕਾਂ ਇਲੈਕਟ੍ਰਿਕ ਸਾਜ ਆ ਗਏ ਹਨ ਪਰ ਜੋ ਪੁਰਾਣੇ ਤੇ ਸਾਡੇ ਫੋਕ ਸਾਜ ਨੇ, ਉਨ੍ਹਾਂ ਨੇ ਆਪਣੀ ਜਗਾਹ ਹੋਰ ਵੀ ਪੱਕੀ ਕਰ ਲਈ ਹੈ ਜਿਵੇਂ ਕਿ ਦੁਨੀਆ ਭਰ ਵਿੱਚ ਜਾਣੇ ਜਾਂਦੇ ਪੰਜਾਬੀਆਂ ਦਾ ਪਸੰਦੀਦਾ ਸਾਜ ਢੋਲ ਹੈ ਤੇ ਪੂਰੀ ਦੁਨੀਆ ਢੋਲ ਦੇ ਡਗੇ ‘ਤੇ ਨੱਚਣ ਲਈ ਮਜ਼ਬੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਇਸ ਢੋਲ ਨੂੰ ਵਜਾਉਣਾ ਬਹੁਤ ਪਿਆਰੀ ਕਲਾ ਹੈ, ਜੋ ਪ੍ਰਮਾਤਮਾ ਸਾਰਿਆਂ ਨੂੰ ਨਹੀਂ ਦਿੰਦਾ। ਕੁਝ ਖਾਸ ਲੋਕ ਹੁੰਦੇ ਨੇ ਜਿਵੇਂ ਕਿ ਇੱਕ ਖਾਸ ਨਾਂ ਮਨਪ੍ਰੀਤ ਸਿੰਘ ਹੈ, ਜੋ ਬਹੁਤ ਵਧੀਆ ਢੋਲ ਪਲੇਅਰ ਹੈ। ਇਸ ਨੇ ਆਪਣੇ ਆਪ ਵਿੱਚ ਢੋਲ ਵਜਾਉਣ ਦੀ ਕਲਾ ਨੂੰ ਲੱਭਿਆ ਤੇ ਦੁਨੀਆ ਦੇ ਸਾਹਮਣੇ ਆਇਆ।ਮਨਪ੍ਰੀਤ ਸਿੰਘ ਦਾ ਜਨਮ ਪਿੰਡ ਬਾਹੜ ਮਾਜਰਾ ਜ਼ਿਲ੍ਹਾ ਐਸ.ਬੀ.ਐਸ. ਐਸ. ਨਗਰ ਵਿੱਚ ਮਾਤਾ ਰਾਜਵਿੰਦਰ ਕੌਰ ਅਤੇ ਪਿਤਾ ਬਲਵੀਰ ਸਿੰਘ ਦੇ ਘਰ ਹੋਇਆ, ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਮਿ?ੂਜ਼ਿਕ ਦੇ ਖੇਤਰ ਵਿੱਚ ਆਉਣ ਲਈ ਆਪ ਪ੍ਰੇਰਿਤ ਕੀਤਾ ਤੇ ਅੱਜ ਮਨਪ੍ਰੀਤ ਸਿੰਘ ਨੂੰ ਮਿ?ੂਜ਼ਿਕ ਖੇਤਰ ਵਿੱਚ ਇੱਕ ਬਹੁਤ ਵਧੀਆ ਥਾਂ ਮਿਲ ਚੁੱਕੀ ਹੈ। ਮਨਪ੍ਰੀਤ ਸਿੰਘ ਨੇ ਸਾਰੇ ਨਾਮੀ ਗ੍ਰਾਮੀ ਕਲਾਕਾਰਾਂ ਨਾਲ ਢੋਲ ਵਜਾਇਆ ਹੈ ਅਤੇ ਅੱਜ ਵੀ ਸਟੇਜਾਂ, ਮੇਲਿਆਂ ‘ਤੇ ਭੰਗੜੇ ਲਈ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸ਼ਾਲਾ! ਐਸੀਆਂ ਸੰਗੀਤਕ ਰੂਹਾਂ ਹਮੇਸ਼ਾ ਖੁਸ਼, ਆਬਾਦ ਰਹਿਣ ਤੇ ਤਰੱਕੀਆਂ ਕਰਨ।