April 25, 2026
#ਮਨੋਰੰਜਨ

ਯਾਮੀ ਗੌਤਮ ਨੇ ਟਿਕ ਟੌਕ ਨਾਲ ਸਾਂਝ ਪਾਈ

ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ ‘ਬਾਲਾ’ ’ਚ ਟਿਕ ਟੌਕ ਸਟਾਰ ਦਾ ਕਿਰਦਾਰ ਨਿਭਾ ਕੇ ਵਾਹ-ਵਾਹੀ ਖੱਟਣ ਵਾਲੀ ਅਦਾਕਾਰਾ ਯਾਮੀ ਗੌਤਮ ਨਾਲ ਇਸ ਸੋਸ਼ਲ ਮੀਡੀਆ ਵੀਡੀਓ ਐਪਲੀਕੇਸ਼ਨ ਨੇ ਸਾਂਝ ਪਾਈ ਹੈ। ਯਾਮੀ ਹੁਣ ਟਿਕ ਟੌਕ ’ਤੇ ਮਸ਼ਹੂਰ ਹੋਏ ਕੁਝ ਲੋਕਾਂ ਨਾਲ ਵੀਡੀਓ ਬਣਾਏਗੀ। ਜ਼ਿਕਰਯੋਗ ਹੈ ਕਿ ਇਸ ਐਪ ਰਾਹੀਂ ਲੋਕ ਕੁਝ ਸਕਿੰਟ ਦੀ ਵੀਡੀਓ (ਕਾਮੇਡੀ ਜਾਂ ਟੈਲੇਂਟ) ਬਣਾ ਕੇ ਆਨਲਾਈਨ ਪੋਸਟ ਕਰ ਸਕਦੇ ਹਨ। ਇਹ ਪਹਿਲਾਂ ਤੋਂ ਹੀ ਰਿਕਾਰਡ/ਰਿਲੀਜ਼ ਹੋਏ ਗੀਤਾਂ ਜਾਂ ਡਾਇਲਾਗ ਨਾਲ ਸਿਰਫ਼ ਬੁੱਲ੍ਹ ਹਿਲਾ ਕੇ ਬਣਾਈ ਜਾਂਦੀ ਹੈ। ਇਸ ਤੋਂ ਇਲਾਵਾ ਅਸਲ ਵੀਡੀਓ ਵੀ ਪੋਸਟ ਕੀਤੀ ਜਾ ਸਕਦੀ ਹੈ। ਯਾਮੀ ਨੇ ਕਿਹਾ ਕਿ ਜਦ ਤੱਕ ਉਸ ਨੇ ਇਸ ਭੂਮਿਕਾ ਲਈ ਤਿਆਰੀ ਕਰਨੀ ਨਹੀਂ ਸ਼ੁਰੂ ਕੀਤੀ ਸੀ, ਉਸ ਨੂੰ ਨਹੀਂ ਪਤਾ ਸੀ ਕਿ ਐਪ ਦਾ ਦਾਇਰਾ ਕਿੰਨਾ ਵੱਡਾ ਹੈ। ਲੋਕਾਂ ਨਾਲ ਇਸ ਦਾ ਜੁੜਾਅ ਲਫ਼ਜ਼ਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਯਾਮੀ ਨੇ ਕਿਹਾ ਕਿ ਉਸ ਦੇ ਇਕ ਦੋਸਤ ਨੇ ਇਸ ਰੋਲ ਦੀ ਤਿਆਰੀ ਵਿਚ ਮਦਦ ਕੀਤੀ। ਟਿਕ ਟੌਕ ਦੀਆਂ ਫ਼ਿਲਮ ਵਿਚ ਦਿਖਾਈਆਂ ਵੀਡੀਓਜ਼ ਦਰਸ਼ਕਾਂ ਨੇ ਖ਼ੂਬ ਪਸੰਦ ਕੀਤੀਆਂ ਹਨ।