ਨਾਕਾਮੀਆਂ ਤੋਂ ਪ੍ਰਭਾਵਿਤ ਹੁੰਦਾ ਹਾਂ: ਕੋਹਲੀ
ਨਵੀਂ ਦਿੱਲੀ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਹਾਲਾਂਕਿ ਇੰਨੀਆਂ ਜ਼ਿਆਦਾ ਨਾਕਾਮੀਆਂ ਨਹੀਂ ਦੇਖੀਆਂ ਪਰ ਉਸ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਉਹ ਇਨ੍ਹਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਇਸ ਦੀ ਤਾਜ਼ਾ ਮਿਸਾਲ ਭਾਰਤ ਦਾ ਇੰਗਲੈਂਡ ’ਚ ਇੱਕ ਰੋਜ਼ਾ ਵਿਸ਼ਵ ਕੱਪ ਸੈਮੀ ਫਾਈਨਲ ’ਚ ਮੈਚ ਹਾਰਨਾ ਰਹੀ ਜਿਸ ’ਚ ਟੀਮ ਨੂੰ ਨਿਊਜ਼ੀਲੈਂਡ ਨੇ 18 ਦੌੜਾਂ ਨਾਲ ਮਾਤ ਦਿੱਤੀ।ਕੋਹਲੀ ਨੇ ਕਿਹਾ, ‘ਕੀ ਮੈਂ ਨਾਕਾਮੀਆਂ ਤੋਂ ਪ੍ਰਭਾਵਿਤ ਹੁੰਦਾ ਹਾਂ? ਹਾਂ ਹੁੰਦਾ ਹਾਂ। ਹਰ ਕੋਈ ਹੁੰਦਾ ਹੈ। ਮੈਂ ਇੱਕ ਗੱਲ ਜਾਣਦਾ ਹਾਂ ਕਿ ਟੀਮ ਨੂੰ ਮੇਰੀ ਜ਼ਰੂਰਤ ਹੈ। ਸੈਮੀ ਫਾਈਨਲ ’ਚ ਮੈਨੂੰ ਲੱਗ ਰਿਹਾ ਸੀ ਕਿ ਮੈਂ ਨਾਬਾਦ ਮੁੜਾਂਗਾ ਅਤੇ ਆਪਣੀ ਟੀਮ ਨੂੰ ਇਸ ਮੁਸ਼ਕਲ ਦੌਰ ’ਚੋਂ ਕੱਢ ਲਵਾਂਗਾ।’ ਕੋਹਲੀ ਨੇ ਕਿਹਾ, ‘ਪਰ ਹੋ ਸਕਦਾ ਹੈ ਕਿ ਉਹ ਮੇਰਾ ਹੰਕਾਰ ਹੋਵੇ ਕਿਉਂਕਿ ਤੁਸੀਂ ਕੋਈ ਭਵਿੱਖਬਾਣੀ ਕਿਵੇਂ ਕਰ ਸਕਦੇ ਹੋ? ਤੁਹਾਡੇ ਅੰਦਰ ਸਿਰਫ਼ ਮਜ਼ਬੂਤ ਅਹਿਸਾਸ ਹੋ ਸਕਦੇ ਹਨ ਜਾਂ ਫਿਰ ਇਸ ਤਰ੍ਹਾਂ ਦਾ ਕੁਝ ਕਰਨ ਦੀ ਮਜ਼ਬੂਤ ਇੱਛਾ ਸ਼ਕਤੀ।’ ਕੋਹਲੀ ਨੇ ਕਿਹਾ, ‘ਮੈਨੂੰ ਹਾਰਨਾ ਪਸੰਦ ਨਹੀਂ ਹੈ। ਮੈਂ ਬਾਹਰ ਆ ਕੇ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਇਹ ਕਰ ਸਕਦਾ ਸੀ।






