ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਨੇ ਕਿਹਾ ਸਿੱਧੂ ਨੂੰ ਸਜ਼ਾ ਤੋਂ ਮੈਂ ਦੁਖੀ ਹਾਂ, Video
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਿੱਧੂ ਨੂੰ ਵੱਡੀ ਭੈਣ ਸੁਮਨ ਤੂਰ ਦਾ ਸਮਰਥਨ ਮਿਲਿਆ ਹੈ। ਅਮਰੀਕਾ ਰਹਿੰਦੀ ਤੂਰ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਦੁਖਦਾਈ ਹੈ।
ਸੁਮਨ ਤੂਰ ਨੇ ਕਿਹਾ ਕਿ ਅੱਜ ਮੇਰੇ ਅਤੇ ਮੇਰੇ ਪਰਿਵਾਰ ਲਈ ਦੁੱਖ ਦਾ ਦਿਨ ਹੈ। ਸ਼ੈਰੀ (ਨਵਜੋਤ ਸਿੱਧੂ) ਮੇਰੇ ਲਈ ਪੁੱਤਰ ਵਰਗਾ ਹੈ। ਮੈਨੂੰ ਰੱਬ ਵਿੱਚ ਪੂਰਾ ਵਿਸ਼ਵਾਸ ਹੈ। ਉਹ ਸਾਨੂੰ ਦੁੱਖ ਦੇ ਸਮੇਂ ਵਿੱਚੋਂ ਲੰਘਣ ਦੀ ਤਾਕਤ ਦੇਵੇਗਾ।
ਦਰਅਸਲ ਚੋਣਾਂ ਤੋਂ ਪਹਿਲਾਂ ਸੁਮਨ ਤੂਰ ਨੇ ਦੋਸ਼ ਲਾਇਆ ਸੀ ਕਿ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਨੇ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਘਰੋਂ ਕੱਢ ਦਿੱਤਾ ਸੀ।