ਕੈਮਰੇ ਅੱਗੇ ਸਹਿਜ ਨਹੀਂ ਮਹਿਸੂਸ ਕਰਦੀ: ਸੋਨਾਕਸ਼ੀ ਸਿਨਹਾ
ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਭਾਵੇਂ ਕਿ ਉਸ ਨੂੰ ਫਿਲਮ ਇੰਡਸਟਰੀ ’ਚ ਆਇਆਂ ਨੂੰ ਦਸ ਸਾਲ ਬੀਤ ਚੁੱਕੇ ਹਨ ਪਰ ਉਹ ਅਜੇ ਵੀ ਬਾਲੀਵੁੱਡ ਦੇ ਹਿੱਸੇ ਵਜੋਂ ਕੈਮਰੇ ਅੱਗੇ ਸਹਿਜ ਮਹਿਸੂਸ ਨਹੀਂ ਕਰਦੀ ਹੈ। ਜ਼ਿਕਰਯੋਗ ਹੈ ਕਿ ਸਾਲ 2010 ’ਚ ‘ਦਬੰਗ’ ਵਿੱਚ ਸਲਮਾਨ ਖਾਨ ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਾਕਸ਼ੀ ਸਿਨਹਾ ਵੱਲੋਂ ਹੁਣ ‘ਦਬੰਗ’ ਲੜੀ ਦੀ ਤੀਜੀ ਫਿਲਮ ਦੀ ਤਿਆਰੀ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਇਹ ਉਸ ਦੀ 25ਵੀਂ ਫਿਲਮ ਹੋਵੇਗੀ। ਉਸ ਦਾ ਕਹਿਣਾ ਹੈ ਕਿ ਉਹ ਹੁਣ ਵੀ ਕੈਮਰੇ ਸਾਹਮਣੇ ਸ਼ਰਮ ਮਹਿਸੂਸ ਕਰਦੀ ਹੈ। ਉਸ ਦਾ ਮੰਨਣਾ ਹੈ ਕਿ ਉਹ ਅੱਜ ਵੀ ਇਨ੍ਹਾਂ ਚੀਜ਼ਾਂ ਦੀ ਆਦੀ ਨਹੀਂ ਹੋਈ ਹੈ।






