May 6, 2026
#ਖੇਡਾਂ

ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਪ੍ਰਿਥਵੀ ਸ਼ਾਅ ਜ਼ਖ਼ਮੀ

ਭਾਰਤ ‘ਏ’ ਟੀਮ ਨਾਲ ਨਿਊਜ਼ੀਲੈਂਡ ਲਈ ਰਵਾਨਾ ਹੋਣ ਤੋਂ ਸਿਰਫ਼ ਇੱਕ ਹਫ਼ਤੇ ਪਹਿਲਾਂ ਪ੍ਰਿਥਵੀ ਸ਼ਾਅ ਅੱਜ ਇੱਥੇ ਮੁੰਬਈ ਅਤੇ ਕਰਨਾਟਕ ਵਿਚਾਲੇ ਰਣਜੀ ਟਰਾਫ਼ੀ ਮੈਚ ਦੌਰਾਨ ਫੀਲਡਿੰਗ ਕਰਦਿਆਂ ਜ਼ਖ਼ਮੀ ਹੋ ਗਿਆ। ਉਸ ਦੇ ਖੱਬੇ ਮੋਢੇ ’ਤੇ ਸੱਟ ਲੱਗੀ ਹੈ। ਇਹ ਘਟਨਾ ਬਾਂਦਰਾ ਕੁਰਲਾ ਕੰਪਲੈਕਸ ’ਤੇ ਤੀਜੇ ਸੈਸ਼ਨ ਦੌਰਾਨ ਵਾਪਰੀ, ਜਦੋਂ ਸ਼ਾਅ ਨੇ ਓਵਰ ਥਰੋਅ ਬਚਾਉਣ ਲਈ ਛਾਲ ਮਾਰੀ। ਉਸ ਨੂੰ ਤੁਰੰਤ ਹੀ ਮੈਦਾਨ ’ਚੋਂ ਬਾਹਰ ਲਿਜਾਇਆ ਗਿਆ। ਸ਼ਾਅ ਨੂੰ ਨਿਊਜ਼ੀਲੈਂਡ ਦੇ ਅਗਲੇ ਦੌਰੇ ਲਈ ਭਾਰਤ ‘ਏ’ ਟੀਮ ਵਿੱਚ ਚੁਣਿਆ ਗਿਆ ਅਤੇ ਟੀਮ 10 ਜਨਵਰੀ ਨੂੰ ਰਵਾਨਾ ਹੋਵੇਗੀ। ਉਹ ਸੀਮਤ ਓਵਰਾਂ ਅਤੇ ਚਾਰ ਰੋਜ਼ਾ ਮੈਚਾਂ ਲਈ ਟੀਮ ਵਿੱਚ ਹੈ। ਦਿਨ ਦੀ ਖੇਡ ਖ਼ਤਮ ਹੋਣ ਮਗਰੋਂ ਮੁੰਬਈ ਦੇ ਕਪਤਾਨ ਸੂਰਿਆ ਕੁਮਾਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਉਹ (ਸ਼ਾਅ) ਮੈਦਾਨ ਵਿੱਚ ਠੀਕ ਨਹੀਂ ਲੱਗ ਰਿਹਾ ਸੀ, ਪਰ ਹੁਣ ਠੀਕ ਹੈ। ਹਾਲਾਂਕਿ ਫਿਜਿਓ ਹੀ ਉਨ੍ਹਾਂ ਬਾਰੇ ਪੂਰੀ ਤਰ੍ਹਾਂ ਦੱਸ ਸਕਣਗੇ।