Skip to content

ਖੈਰਾ ਮੱਝਾ ਵਿਖੇ ਸਾਲਾਨਾ ਕਬੱਡੀ ਅਤੇ ਛਿੰਝ ਮੇਲਾ 9 ਜਨਵਰੀ ਨੂੰ

Share this story

ਬਾਬਾ ਸ਼ਨਾਕੀ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸ਼੍ਰੀ ਗੁਰੂ ਹਰਗੋਬਿੰਦ ਸਟੇਡੀਅਮ ਖੋਜੇਵਾਲ ਅੱਡਾ ਖੈਰਾ ਮੱਝਾ ਵਿਖੇ 9 ਜਨਵਰੀ ਦਿਨ ਵੀਰਵਾਰ ਨੂੰ ਸਾਲਾਨਾ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪਟਕੇ ਦੀ ਕੁਸ਼ਤੀ ਰੋਜ਼ੀ ਆਰ.ਸੀ.ਐਫ ਅਤੇ ਪੰਮਾ ਡੇਰਾ ਬਾਬਾ ਨਾਨਕ ਵਿਚਕਾਰ ਹੋਵੇਗੀ। ਇਸ ਮੌਕੇ ਬਾਬਾ ਭਗਵਾਨ ਦਾਸ ਜੀ (ਭਗਵਾਨਪੁਰ ਮਾਝਾ) ਚਮਕੌਰ ਸਾਹਿਬ ਅਕੈਡਮੀ, ਬੇਅ ਆਫ ਪਲੰਟੀ ਨਿਊਜੀਲੈਂਡ ਅਤੇ ਇੰਟਰਨੈਸ਼ਨਲ ਫਰੈਂਡਸ ਸਪੋਰਟਸ ਕਲੱਬ ਵਿਚਕਾਰ ਫਸਵੇਂ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਪਹਿਲਾ ਇਨਾਮ 51 ਹਜ਼ਾਰ ਅਤੇ ਦੂਜਾ ਇਨਾਮ 41ਹਜ਼ਾਰ ਹੋਵੇਗਾ।

Share this story
WRITTEN BY

BREAKING