May 6, 2026
#ਭਾਰਤ

ਰਾਜ ਵਿਚ ਨਿਊਮੋਕੋਕਲ ਵੈਕਸਿਨ ਦੀ ਕੋਈ ਕਮੀ ਨਹੀਂ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿਚ ਨਿਊਮੋਕੋਕਲ ਵੈਕਸਿਨ ਦੀ ਕੋਈ ਕਮੀ ਨਹੀਂ ਹੈ, ਇਸ ਲਈ ਡਾਕਟਰ ਬੱਚਿਆਂ ਦੇ ਇਲਾਜ ਵਿਚ ਕੋਈ ਲਾਹਪ੍ਰਵਾਈ ਨਾ ਵਰਤਣ|ਸ੍ਰੀ ਵਿਜ ਨੇ ਕਿਹਾ ਕਿ ਸੂਬੇ ਵਿਚ ਨਿਮੋਨਿਆ ਦੀ ਵਾਈ ਲਈ ਲੋਕਾਂ ਨੂੰ ਮੁਸ਼ਕਲ ਹੋਣ ਦੀ ਲੋਂੜ ਨਹੀਂ ਹੈ| ਉਨਾਂ ਕਿਹਾ ਕਿ ਨਾਗਰਿਕ ਹਸਪਤਾਲ ਜੀਂਦ ਵਿਚ ਡਾਕਟਰ ਵੱਲੋਂ ਬੱਚੇ ਦੇ ਮਾਂ-ਪਿਓ ਨੂੰ ਥੱਪੜ ਮਾਰਨ ਦੇ ਮਾਮਲੇ ਵਿਚ ਡਾਕਟਰ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਅਤੇ ਨਿਯਮ 7 ਦੇ ਤਹਿਤ ਚਾਰਜਸ਼ੀਟ ਕਰਨ ਦੇ ਆਦੇਸ਼ ਦਿੱਤੇ ਹਨ|