May 4, 2026
#ਭਾਰਤ

ਆਮ ਬਜਟ ਨੂੰ ਤਿਆਰ ਕਰਨ ਲਈ ਪਹਿਲਾਂ ਵਿਧਾਇਕਾਂ ਨੂੰ ਬਜਟ ‘ਤੇ ਬੋਲਣ ਦਾ ਮੌਕਾ ਦਿੱਤਾ ਜਾਵੇਗਾ – ਮੁੱਖ ਮੰਤਰੀ

ਚੰਡੀਗੜ – ਸੂਬੇ ਵਿਚ ਆਮ ਬਜਟ ਨੂੰ ਤਿਆਰ ਕਰਨ ਲਈ ਪਹਿਲੀ ਵਾਰ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਰਾਜ ਦੇ ਸਾਰੇ ਵਿਧਾਇਕਾਂ ਨੂੰ ਬਜਟ ਦੇ ਪਹਿਲੇ ਦਿਨ ਵੱਖ-ਵੱਖ ਮਾਮਲਿਆਂ ‘ਤੇ ਬੋਲਣ ਦਾ ਅਤੇ ਉਸ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਦਿੱਤਾ ਜਾਵੇਗਾ| ਉਸ ਤੋਂ ਬਾਅਦ ਹੀ ਬਜਟ ਪੇਸ਼ ਕੀਤਾ ਜਾਵੇਗਾ ਤਾਂ ਜੋ ਬਜਟ ਵਿਚ ਵਿਧਾਇਕਾਂ ਰਾਹੀਂ ਲੋਕਹਿਤ ਨਾਲ ਜੁੜੀ ਯੋਜਨਾਵਾਂ ਅਤੇ ਗੱਲਾਂ ਸ਼ਾਮਿਲ ਕੀਤੀਆਂ ਜਾ ਸਕਣ| ਇਹ ਗੱਲ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪਾਣੀਪਤ ਵਿਚ ਮੈਨਯੂਫੈਕਚਰਿੰਗ ਸੈਕਟਰ ਨਾਲ ਜੁੜੇ ਸਨਅਤੀ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਗਲਬਾਤ ਕਰਦੇ ਹੋਏ ਕਹੀ|ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਬਜਟ ਤੋਂ ਪਹਿਲਾਂ ਅਰਥ ਵਿਵਸਥਾ ਨਾਲ ਜੁੜੇ ਵੱਖ-ਵੱਖ ਸਟੇਕ ਹੋਲਡਰਾਂ ਨਾਲ ਪ੍ਰੀ ਬਜਟ ਕੰਸਲਟੇਸ਼ਨ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਪਾਣੀਪਤ ਵਿਚ ਮੈਨਯੂਫੈਕਚਰਿੰਗ ਖੇਤਰ ਨਾਲ ਜੁੜੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ| ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਗੁਰੂਗ੍ਰਾਮ ਵਿਚ ਸਰਵਿਸ ਸੈਕਟਰ ਤੇ ਰਿਅਲ ਅਸਟੇਟ ਨਾਲ ਜੁੜੇ ਲੋਕਾਂ ਨਾਲ ਇਹ ਮੀਟਿੰਗ ਕੀਤੀ ਜਾ ਚੁੱਕੀ ਹੈ| ਫਰੀਦਾਬਾਦ ਵਿਚ ਇਸ ਤਰਾਂ ਦੀ ਮੀਟਿੰਗ 15 ਜਨਵਰੀ ਨੂੰ ਰੱਖੀ ਗਈ ਹੈ| ਉਸ ਤੋਂ ਬਾਅਦ 16 ਜਨਵਰੀ ਨੂੰ ਹਿਸਾਰ ਵਿਚ ਵੀ ਐਗਲੀਕਲਚਰ ਅਤੇ ਅਲਾਇਡ ਸਰਵਿਸ ਨਾਲ ਸਬੰਧਤ ਮੀਟਿੰਗ ਹੋਵੇਗੀ| ਵੱਖ-ਵੱਖ ਸਨਅਤੀ ਸੰਗਠਨਾਂ ਅਤੇ ਵਿਧਾਇਕਾਂ ਦੇ ਸੁਝਾਵਾਂ ਨੂੰ ਮਿਲ ਕੇ ਵਧੀਆ ਬਜਟ ਬਣਾਇਆ ਜਾਵੇਗਾ, ਜੋ ਕਿ ਸਮੇਂ ਦੀ ਲੋਂੜ ਵੀ ਹੈ| ਪੰਚਕੂਲਾ ਵਿਚ ਵੀ ਇਸ ਤਰਾਂ ਦੀ ਮੀਟਿੰਗ ਆਯੋਜਿਤ ਕਰਕੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ|ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੀ ਆਰਥਿਕ ਵਿਵਸਥਾ ਚੰਗੀ ਹੋਵੇ| ਇਸ ਲਈ ਮਾਨਕ ਵੀ ਚੰਗੇ ਹੋਣੇ ਚਾਹੀਦੇ ਹਨ| ਸੂਬੇ ਵਿਚ ਊਰਜਾ ਦਕਸ਼ਤਾ ਸੂਬਾ ਬਣਾਉਣ ਲਈ ਸਰਕਾਰ ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈ| ਸੂਬੇ ਵਿਚ ਪਵਾਰ ਲਾਇਨ ਲੋਸਿਜ 34 ਫੀਸਦੀ ਤੋਂ 21 ਫੀਸਦੀ ਤਕ ਲਗਾਏ ਗਏ ਹਨ| ਇਸ ਤੋਂ ਅੱਗੇ 15 ਫੀਸਦੀ ਤਕ ਲਿਆਇਆ ਜਾਵੇਗਾ| ਅਜਿਹੇ ਸਨਅਤੀ ਸੰਗਠਨਾਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ, ਜੋ ਸੂਬੇ ਦੇ ਨੌਜੁਆਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣਗੇ| ਸੂਬੇ ਸਰਕਾਰ ਨੇ ਨੌਜੁਆਨਾਂ ਨੂੰ ਮਾਹਿਰ ਬਣਾਉਣ ਲਈ ਸਕੀਲ ਡਿਪਲਪਮੈਂਟ ਯੂਨੀਵਰਸਿਟੀ ਬਣਾਈ ਹੈ| ਸੂਬਾ ਸਰਕਾਰ ਆਪਣੇ ਖਰਚ ‘ਤੇ ਨੌਜੁਆਨਾਂ ਨੂੰ ਸਿਖਲਾਈ ਮਹੁੱਇਆ ਕਰਵਾਏਗੀ| ਸਨਅਤੀ ਸੰਗਠਨ, ਸਕਸ਼ਮ ਨੌਜੁਆਨਾਂ ਨੂੰ ਵੀ ਪੋਟਰਲ ਰਾਹੀਂ ਲੈ ਸਕਦੇ ਹਨ| ਅਜਿਹੇ ਉਦਯੋਗਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ, ਜੋ ਜਮੀਨ ਦਾ ਘੱਟੋਂ ਘੱਟ ਵਰਤੋਂ ਕਰਨਗੇ ਅਤੇ ਪਾਣੀ ਦਾ ਮੁੜ ਵਰਤੋਂ ਕਰ ਸਕਣਗੇ| ਉਨਾਂ ਨੇ ਇਸ ਦੌਰਾਨ ਮੀਟਿੰਗ ਵਿਚ ਹਾਜਿਰ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨਾਂ ਨਾਲ ਲਿਖਤ ਵਿਚ ਸੁਝਾਅ ਵੀ ਲਿਆ|ਮੀਟਿੰਗ ਵਿਚ ਹਰਿਆਣਾ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀਜ ਦੇ ਪ੍ਰਧਾਨ ਵਿਨੋਦ ਕੁਮਾਰ ਖੰਡੇਲਵਾਲ ਨੇ ਆਪਣੀ ਗੱਲ ਰੱਖਦੇ ਹੋਏ ਟੈਕਸਟਾਇਲ ਨੀਤੀ ਲਾਗੂ ਕਰਨਵਾਉਣ ਅਤੇ ਬੈਂਕਾਂ ਦਾ ਰੇਟ ਆਫ ਇੰਟਰਸਟ ਘੱਟ ਕਰਨ ਦਾ ਸੁਝਾਅ ਦਿੱਤਾ| ਪਾਣੀਪਤ ਐਕਸਪੋਟਰ ਐਸੋਸਿਏਸ਼ਨ ਦੇ ਪ੍ਰਧਾਨ ਲਲਿਤ ਗੋਇਲ ਨੇ ਸਬਸਿਡੀ ਅਤੇ ਹੈਂਡਲੂਮ ਐਕਸਪੋਟਰਸ ਮੈਨਯੂਫੈਕਚਰਿੰਗ ਐਸੋਸਿਏਸ਼ਨ ਦੇ ਪ੍ਰਧਾਨ ਰਮੇਸ਼ ਵਰਮਾ ਨੇ ਕਿਹਾ ਕਿ ਪਾਣੀਪਤ ਵਿਚ 18,000 ਹੈਂਡਲੂਮ ਦੀ ਛੋਟੀ-ਛੋਟੀ ਇਕਾਈਆਂ ਹਨ| ਇਸ ਲਈ ਵੱਖ ਤੋਂ ਸੈਕਟਰ ਵਿਕਸਿਤ ਕੀਤਾ ਜਾਵੇ| ਉਨਾਂ ਨੇ ਲੈਬ ਟੈਸਟਿੰਗ ਸੈਂਟਰ ਅਤੇ ਪ੍ਰਦਰਸ਼ਨੀ ਕੇਂਦਰ ਦਾ ਵੀ ਸੁਝਾਅ ਦਿੱਤਾ|ਸਾਂਸਦ ਸੰਜੈ ਭਾਟਿਆ ਨੇ ਆਪਣੇ ਸੁਝਾਅ ਰੱਖੇ| ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਪੇਸ਼ਕਾਰੀ ਰਾਹੀਂ ਪ੍ਰੀ ਬਜਟ ਕੰਸਲਟੇਸ਼ਨ ‘ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਵਿੱਤ ਕਿਸੇ ਵੀ ਕੇਂਦਰ ਦਾ ਮੈਨ ਟੂਲ ਹੈ| ਪੂਰੇ ਦੇਸ਼ ਦੀ ਅਰਥ ਵਿਵਸਥਾ ਵਿਚ ਹਰਿਆਣਾ ਰਾਜ ਦਾ ਯੋਗਦਾਨ ਹੈ| ਮੈਨਯੂਫੈਕਚਰਿੰਗ ਸੈਕਟਰ ਨੂੰ ਪ੍ਰੋਤਸਾਹਨ ਦੇਣ ਤੋਂ ਬਾਅਦ ਇਹ ਯੋਗਦਾਨ ਹੋਰ ਵੱਧੇਗਾ|