ਬਾਘਾ ਪੁਰਾਣਾ ਮਾਰਕਿਟ ਕਮੇਟੀ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਤਾਜਪੋਸ਼ੀ
ਬਾਘਾ ਪੁਰਾਣਾ – ਪੰਜਾਬ ਦੀ ਕਿਸਾਨੀ ਨੂੰ ਲਾਹੇਬੰਦ ਧੰਦਾ ਬਨਾ ਕੇ ਹੀ ਵਿਦੇਸ਼ਾ ‘ਚ ਧੜ੍ਹਾਂ ਧੜ੍ਹ ਜਾ ਰਹੇ ਨੌਜਵਾਨਾਂ ਨੂੰ ਰੋਕਿਆ ਜਾ ਸਕਦਾ ਹੈ। ਇਹ ਵਿਚਾਰ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਪੰਜਾਬ ਨੇ ਬਾਘਾ ਪੁਰਾਣਾ ਵਿਖੇ ਪੱਤਰਕਾਰਾਂ ਦੇ ਸਵਾਲ ਦੇ ਜੁਵਾਬ ਦਿੰਦੇ ਹੋਏ ਕਹੇ। ਸੁਖਜਿੰਦਰ ਰੰਧਾਵਾ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਜਗਸੀਰ ਸਿੰਘ ਕਾਲੇਕੇ ਅਤੇ ਉਪ ਚੇਅਰਮੈਨ ਸੁਭਾਸ਼ ਚੰਦਰ ਗੋਇਲ ਦੇ ਤਾਜਪੋਸ਼ੀ ਸਮਾਗਮ ਅੰਦਰ ਪਹੁੰਚੇ ਸਨ। ਇਸ ਪ੍ਰੋਗਰਾਮ ਦੀ ਅਗੁਵਾਈ ਸਥਾਨਿਕ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕੀਤੀ ਸੀ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਗਰ ਅਸੀ ਪ੍ਰਤੀ ਏਕੜ ਕਿਸਾਨਾਂ ਦਾ ਮੁਨਾਫਾ ਦੁਗਣਾ ਕਰ ਦੇਈਏ ਤਾਂ ਕਿਸਾਨਾਂ ਦੇ ਬੱਚੇ ਵਿਦੇਸ਼ਾਂ ਅੰਦਰ ਕਿਉ ਜਾ ਕੇ ਸਟੋਬਰੀਆ ਤੋੜ੍ਹਨਗੇ। ਨਵੀਆ ਸ਼ੂਗਰ ਮਿੱਲਾਂ ਲੱਗ ਜਾਣ। ਫਸਲਾਂ ਨੂੰ ਉਨਤ ਤਕਨੀਕ ਦਿੱਤੀ ਜਾਵੇ। ਇਸ ਕਾਰਜ ਲਈ ਕੇਂਦਰ ਸਰਕਾਰ ਨੂੰ ਵਿੱਤੀ ਸਹਾਇਤਾਂ ਦੇਵੇ ਅਸੀ ਪੰਜਾਬ ਦੀ ਜੁਵਾਨੀ ਨੂੰ ਵਿਦੇਸ਼ਾ ਵੱਲ ਜਾਣ ਤੋਂ ਰੋਕ ਸਕਦੇ ਹਾਂ। ਉਨ੍ਹਾ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਜੇਲ੍ਹਾ ਦੇ ਕਾਈਦੇ ਕਾਨੂੰਨ ਹੀ ਬਦਲ ਦਿੱਤੇ ਸਨ। ਗੈਗਸਟਰ ਅਕਾਲੀਆ ਦੀ ਹੀ ਦੇਣ ਸੀ। ਉਨ੍ਹਾ ਦੀ ਵਿਗੜੀ ਹੋਈ ਵਿਵਸਥਾ ਨੂੰ ਅਸੀ ਅਹਿਸਤਾ ਅਹਿਸਤਾ ਸੁਧਾਰ ਰਹੇ ਹਾਂ। ਜੇਲ੍ਹਾਂ ਅੰਦਰ ਨਵੀ ਤਕਨੀਕ ਨਾਂ ਹੋਣ ਬਾਬਤ ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਸਾਨੂੰ ਲੋੜੀਦੇ ਫੰਡ ਮੁਹੱਇਆ ਨਹੀ ਕਰਵਾ ਰਹੀ। ਨਾਗਰਿਕਤਾ ਬਿੱਲ ਬਾਬਤ ਉਨ੍ਹਾ ਕਿਹਾ ਕਿ ਨਾਗਰਿਕਤਾ ਬਿੱਲ ਕਾਲਾ ਕਾਨੂੰਨ ਹੈ। ਜਿਸ ਨੂੰ ਮਹਾਨ ਅਰਥ ਸ਼ਾਸਤਰੀ ਡਾ.ਮਨਮੋਹਨ ਸਿੰਘ ਨੇ ਲਾਗੂ ਨਹੀ ਕੀਤਾ ਸੀ ਮੈਂ ਅਤੇ ਮੇਰੀ ਪਾਰਟੀ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਦੇ ਹਾਂ। ਕਾਂਗਰਸ ਪਾਰਟੀ ਦੇ ਸਪੋਕਸਮੈਨ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਫਰਵਰੀ ਦੇ ਅੰਤ ਤੱਕ ਬਾਘਾ ਪੁਰਾਣਾ ਸ਼ਹਿਰ ਦੀਆਂ ਲਿੰਕ ਸੜ੍ਹਕਾਂ ਨਵੀਆ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਐਮ.ਪੀ ਮੁਹੰਮਦ ਸਦੀਕ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਵਿਧਾਇਕ ਕੁਲਬੀਰ ਸਿੰਘ ਜੀਰਾ, ਵਿਧਾਇਕ ਹਰਜੋਤ ਕਮਲ ਮੋਗਾ, ਗੁਰਬਚਨ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗੁਰਚਰਨ ਸਿੰਘ ਚੀਦਾ, ਸੀਨੀਅਰ ਕਾਂਗਰਸੀ ਆਗੂ ਬਿੱਟੂ ਮਿੱਤਲ, ਅਮਰਜੀਤ ਸਿੰਘ ਬਰਾੜ ਰਾਜੇਆਣਾ ਉਪ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ, ਭੋਲਾ ਸਿੰਘ ਬਰਾੜ ਸਮਾਧ ਭਾਈ, ਇੰਦਰਜੀਤ ਸਿੰਘ ਬੀੜ ਚੜਿੱਕ ਚੇਅਰਮੈਨ ਪਲਾਨਿੰਗ ਬੋਰਡ ਮੋਗਾ, ਨਗਰ ਕੌਸਲ ਪ੍ਰਧਾਨ ਅਨੂੰ ਮਿੱਤਲ, ਕੌਸਲਰ ਵਿਜੈ ਬਾਂਸਲ, ਵਿਨੋਦ ਬਾਂਸਲ ਚੇਅਰਮੈਨ ਇੰਮਪੂਰਵਮੈਟ ਟਰੱਸਟ ਮੋਗਾ ਆਦਿ ਆਗੂ ਹਾਜ਼ਰ ਸਨ।






