ਜ਼ਹਾਜ ਹਾਦਸੇ ਵਿੱਚ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਸਮੇਤ 9 ਵਿਅਕਤੀਆਂ ਦੀ ਮੌਤ
ਵਾਸ਼ਿੰਗਟਨ – ਅਮਰੀਕੀ ਬਾਸਕਟਬਾਲ ਲੀਗ ‘ਐਨ. ਬੀ. ਏ’ ਦੇ ਧਾਕੜ ਖਿਡਾਰੀ ਕੋਬੀ ਬ੍ਰਾਇਨ ਅਤੇ ਉਨ੍ਹਾਂ ਦੀ ਧੀ ਗੀਆਨਾ ਮਾਰੀਆ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ| ਕੋਬੀ ਆਪਣੇ ਨਿੱਜੀ ਹੈਲੀਕਾਪਟਰ ਵਿੱਚ ਸਨ| ਅਮਰੀਕਾ ਦੇ ਕੈਲੀਫੋਰਨੀਆ ਦੇ ਕੈਲਾਬੈਸਲ ਵਿੱਚ ਹੋਏ ਇਸ ਹਾਦਸੇ ਦੀ ਖਬਰ ਸਾਹਮਣੇ ਆਉਣ ਦੇ ਬਾਅਦ ਕੋਬੀ ਦੇ ਫੈਨਜ਼ ਅਤੇ ਖੇਡ ਦੀ ਦੁਨੀਆ ਵਿੱਚ ਦੁਖ ਦਾ ਮਾਹੌਲ ਹੈ| ਇਹ ਹਾਦਸਾ ਲਾਸ ਐਂਜਲਸ ਤੋਂ ਕਰੀਬ 65 ਕਿਲੋਮੀਟਰ ਦੂਰ ਹੋਇਆ ਜਿੱਥੇ ਹਵਾ ਵਿੱਚ ਹੈਲੀਕਾਪਟਰ ਵਿੱਚ ਅੱਗ ਲਗ ਗਈ ਅਤੇ ਇਸ ਤੋਂ ਬਾਅਦ ਉਹ ਆਪਣਾ ਸੰਤੁਲਨ ਗੁਆਉਂਦੇ ਹੋਏ ਝਾੜੀਆਂ ਵਿੱਚ ਡਿੱਗ ਗਿਆ| ਕੋਬੀ ਮਸ਼ਹੂਰ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐਨ. ਬੀ. ਏ.) ਵਿੱਚ 20 ਸਾਲ ਰਹੇ ਅਤੇ ਇਸ ਦੌਰਾਨ ਉਹਨਾਂ ਨੇ ਪੰਜ ਵਾਰ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ| ਆਪਣੇ 20 ਸਾਲ ਦੇ ਕੈਰੀਅਰ ਵਿੱਚ ਬ੍ਰਾਇੰਟ ਨੇ ਕਈ ਰਿਕਾਰਡ ਬਣਾਏ| ਉਨ੍ਹਾਂ ਨੂੰ 18 ਵਾਰ ਆਲ ਸਟਾਰ ਦੇ ਲਈ ਨਾਮਜ਼ਦ ਕੀਤਾ ਗਿਆ| 2016 ਵਿੱਚ ਬ੍ਰਾਇੰਟ ਨੇ ਐਨ. ਬੀ. ਏ. ਦੇ ਤੀਜੇ ਸਭ ਤੋਂ ਵੱਡੇ ਆਲ ਟਾਈਮ ਸਕੋਰਰ ਰਹਿੰਦੇ ਹੋਏ ਸੰਨਿਆਸ ਲੈ ਲਿਆ ਸੀ| ਉਹਨਾਂ ਨੇ ਸਾਲ 2008 ਅਤੇ 2012 ਓਲੰਪਿਕ ਵਿੱਚ ਅਮਰੀਕੀ ਟੀਮ ਲਈ ਦੋ ਸੋਨ ਤਮਗੇ ਵੀ ਜਿੱਤੇ ਸਨ|






