Skip to content

ਅਮਰੀਕਾ: ਫਰਿਜ਼ਨੋ ਹਾਊਸ ਪਾਰਟੀ ਦੌਰਾਨ ਚੱਲੀਆਂ ਗੋਲੀਆਂ, ਦੋ ਦੀ ਮੌਤ ਇੱਕ ਜ਼ਖਮੀਂ

Share this story

ਫਰਿਜ਼ਨੋ – ਸ਼ੁੱਕਰਵਾਰ ਰਾਤ ਨੂੰ ਦੱਖਣ ਪੂਰਬੀ ਫਰਿਜ਼ਨੋ ਵਿੱਚ ਡਰਾਈਵ-ਬਾਏ ਸੁਟਿੰਗ ਦੌਰਾਨ 20 ਕੁ ਸਾਲ ਦੀ ਉਮਰ ਦੇ ਦੋ ਲੋਕਾਂ ਦੀ ਮੌਤ ਹੋ ਗਈ ‘ਤੇ ਇੱਕ ਹੋਰ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ।ਪੁਲਿਸ ਅਫਸਰ ਰਾਤੀਂ ਲਗਭਗ 11:45 ਤੇ ਗੋਲੀ ਚੱਲਣ ਦੀ ਸੂਚਨਾ ਮਿਲਣ ਮਗਰੋਂ ਘਟਨਾ ਸਥਾਨ ਤੇ ਪਹੁੰਚੇ ਜਿੱਥੇ ਪਤਾ ਚੱਲਿਆ ਕਿ ਸਾਊਥ ਪੰਜਵੀਂ ਸਟ੍ਰੀਟ ਅਤੇ ਈਸਟ ਬ੍ਰਾਲੀ ਐਵੀਨਿ ਵਿਖੇ ਕੁਝ ਲੋਕ ਇਕੱਠੇ ਹੋਕੇ ਘਰ ਦੇ ਪਿਛਲੇ ਯਾਰਡ ਵਿੱਚ ਪਾਰਟੀ ਕਰ ਰਹੇ ਸਨ ਕਿ ਚਲਦੀ ਕਾਰ ਵਿੱਚੋਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਜਾਰਡਨ ਬੇਕਫੋਰਡ ਨੇ ਕਿਹਾ ਕਿ ਜਦੋਂ ਹਮਲਾ ਹੋਇਆ ਲੋਕ ਪਾਰਟੀ ਤੋਂ ਘਰ ਨੂੰ ਜਾਣ ਦੀ ਤਿਆਰੀ ਵਿੱਚ ਸਨ। ਇਸੇ ਦੌਰਾਨ ਹੌਲੀ ਰਫ਼ਤਾਰ ਨਾਲ ਚਲਦੀ ਗੱਡੀ ਵਿੱਚੋਂ ਹਮਲਾਵਰ ਨੇ ਫ਼ਾਇਰ ਖੋਲ੍ਹ ਦਿੱਤਾ ਜਿਸ ਕਾਰਨ ਤਿੰਨ ਵਿਅਕਤੀਆਂ ਦੇ ਸਰੀਰ ਦੇ ਉਪਰਲੇ ਹਿੱਸੇ ਤੇ ਗੋਲੀਆਂ ਲੱਗੀਆਂ। ਇਸ ਹਮਲੇ ਵਿੱਚ ਇਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ, ਅਤੇ ਦੂਸਰੇ ਦੀ ਹਸਪਤਾਲ ਵਿਚ ਮੌਤ ਹੋ ਗਈ ‘ਤੇ ਤੀਸਰਾ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਜੇਰੇ ਇਲਾਜ਼ ਹੈ। ਪੁਲਿਸ ਨੂੰ ਮੌਕੇ ਤੋਂ 9 ਰੌਂਦਾਂ ਦੇ ਖੋਲ ਬਰਾਮਦ ਹੋਏ ਹਨ। ਖ਼ਬਰ ਲਿਖਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਪੁਲਿਸ ਬਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

Share this story
WRITTEN BY

BREAKING