Skip to content

ਹਰਿਆਣਾ ਦੇ ਰਾਜਪਾਲ ਨੇ ਆਲੋਕ ਵਰਮਾ ਨੂੰ ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦੀ ਸੁੰਹ ਚੁੱਕਾਈ

Share this story

ਚੰਡੀਗੜ – ਹਰਿਆਣਾ ਦੇ ਰਾਜਪਾਲ ਸਤਯਦੇਵ ਨਾਰਾਇਣ ਆਰਿਆ ਨੇ ਅੱਜ ਆਲੋਕ ਵਰਮਾ, ਆਈ.ਐਫ.ਐਸ. ਨੂੰ ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਜੋਂ ਸੁੰਹ ਚੁੱਕਾਈ|ਇੱਥੇ ਰਾਜ ਭਵਨ ਵਿਚ ਆਯੋਜਿਤ ਸੁੰਹ ਸਮਾਰੋਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਹਾਜਿਰ ਵਿਚ ਆਲੋਮ ਵਰਮਾ ਨੇ ਅਹੁੱਦੇ ਤੇ ਭੇਦ ਗੁਪਤ ਰੱਖਣ ਦੀ ਸੁੰਹ ਲਈ| ਇਸ ਮੌਕੇ ‘ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਸਿਖਿਆ ਮੰਤਰੀ ਕੰਵਰ ਪਾਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ, ਵਧੀਕ ਮੁੱਖ ਸਕੱਤਰ /ਵਿੱਤ ਕਮਿਸ਼ਨਰ (ਮਾਲੀਆ) ਸੰਜੀਵ ਕੌਸ਼ਲ, ਸਕੱਤਰ ਰਾਜਪਾਲ ਡਾ. ਜੀ.ਅਨੁਪਮਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ, ਹਰਿਆਣਾ ਪੁਲਿਸ ਦੇ ਡਾਇਰੈਕਟਰ ਜਰਨਲ ਮਨੋਜ ਯਾਦਵ, ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਤੋਂ ਇਲਾਵਾ ਸੀਨੀਅਰ ਅਧਿਕਾਰੀ ਤੇ ਮੰਨੇ-ਪ੍ਰਮੰਨੇ ਵਿਅਕਤੀਆਂ ਤੋਂ ਇਲਾਵਾ ਸ੍ਰੀ ਵਰਮਾ ਦੇ ਪਰਿਵਾਰ ਦੇ ਮੈਂਬਰ ਵੀ ਹਾਜਿਰ ਸਨ|

Share this story
WRITTEN BY

BREAKING