Skip to content

ਸਾਡੇ ਲਈ ਚੰਗਾ ਪ੍ਰਦਰਸ਼ਨ ਕਰਣਾ ਜ਼ਰੂਰੀ ਸੀ : ਪਾਂਡੇ

Share this story

ਰਾਜਸਥਾਨ ਰਾਇਲਜ਼ ਨੂੰ ਹਰਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਕੇ ਮੈਨ ਆਫ ਦਿ ਮੈਚ ਬਣੇ ਸਨਰਾਇਜ਼ਰਸ ਹੈਦਰਾਬਾਦ ਦੇ ਖਿਡਾਰੀ ਮਨੀਸ਼ ਪਾਂਡੇ ਨੇ ਕਿਹਾ ਹੈ ਕਿ ਟੀਮ ਦੇ ਮੱਧ ਕ੍ਰਮ ਨੂੰ ਲੈ ਕੇ ਬਹੁਤ ਗੱਲਾਂ ਹੋ ਰਹੀਆਂ ਸਨ ਅਤੇ ਸਾਡੇ ਲਈ ਚੰਗਾ ਪ੍ਰਦਰਸ਼ਨ ਕਰਣਾ ਬਹੁਤ ਜ਼ਰੂਰੀ ਸੀ।ਮੈਚ ਵਿਚ ਨਾਬਾਦ 83 ਦੌੜਾਂ ਦੀ ਪਾਰੀ ਖੇਡ ਕੇ ਹੈਦਰਾਬਾਦ ਨੂੰ ਜਿੱਤ ਦਿਵਾਉਣ ਵਾਲੇ ਪਾਂਡੇ ਨੇ ਕਿਹਾ, ‘ਸਾਡੇ ਮੱਧ ਕ੍ਰਮ ਨੂੰ ਲੈ ਕੇ ਬਹੁਤ ਗੱਲਾਂ ਹੋ ਰਹੀਆਂ ਸਨ। ਸਾਡੇ ਲਈ ਬਿਹਤਰ ਪ੍ਰਦਰਸ਼ਨ ਕਰਣਾ ਬਹੁਤ ਜ਼ਰੂਰੀ ਸੀ। ਬਹੁਤ ਖੁਸ਼ੀ ਹੈ ਕਿ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਹੋਣੀ ਰੁੱਕ ਗਈਆਂ ਹਨ। ਅਸਲ ਵਿਚ ਬਹੁਤ ਖੁਸ਼ ਹਾਂ ਕਿ ਮੈਂ ਇੱਥੇ ਖੜਾ ਹਾਂ। ਸਾਡੇ ਕੋਲ ਜੋਫਰਾ ਆਰਚਰ ਨਾਲ ਨਜਿੱਠਣ ਦੀ ਯੋਜਨਾ ਸੀ। ਸਾਡੇ ਕੋਲ ਭਾਰਤੀ ਗੇਂਦਬਾਜ਼ਾਂ ਨੂੰ ਮੌਕਾ ਦੇਣ ਦੀ ਯੋਜਨਾ ਸੀ ਅਤੇ ਇਹ ਯੋਜਨਾ ਕੰਮ ਕਰ ਗਈ।’ਉਨ੍ਹਾਂ ਕਿਹਾ, ‘ਵਿਜੈ ਸ਼ੰਕਰ ਨੇ ਬੱਲੇਬਾਜ਼ੀ ਵਿਚ ਲੰਬੇ ਸਮੇਂ ਤੱਕ ਸਾਥ ਦਿੱਤਾ। ਉਹ ਸਾਡੇ ਲਈ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਣ ਆਏ। ਅਸੀਂ ਇਸ ਮੈਚ ਤੋਂ ਸਕਾਰਾਤਮਕ ਚੀਜਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਟੂਰਨਾਮੈਂਟ ਦੇ ਬਾਕੀ ਮੈਚਾਂ ਵਿਚ ਇਸ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਾਂਗੇ।’

Share this story
WRITTEN BY

BREAKING