Skip to content

ਬਿਹਾਰ ਜੀਤਨ ਰਾਮ ਬਣੇ 17ਵੀਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਲਈ ਪ੍ਰੋਟੇਮ ਸਪੀਕਰ

Share this story

ਪਟਨਾ – ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ‘ਹਮ’ ਪਾਰਟੀ ਦੇ ਪ੍ਰਧਾਨ ਜੀਤਨ ਰਾਮ ਮਾਂਝੀ ਨੂੰ ਅੱਜ ਬਿਹਾਰ ਵਿਧਾਨ ਸਭਾ ਦੇ ਪ੍ਰੋਟੇਮ ਸਪੀਕਰ ਦੇ ਰੂਪ ਵਿੱਚ ਸਹੁੰ ਚੁਕਾਈ ਗਈ| ਰਾਜਪਾਲ ਫਾਗੂ ਚੌਹਾਨ ਨੇ ਰਾਜਭਵਨ ਵਿੱਚ ਮਾਂਝੀ ਨੂੰ ਸਹੁੰ ਚੁਕਾਈ| ਰਾਜਪਾਲ ਸਕੱਤਰੇਤ ਦੇ ਬਿਆਨ ਤੋਂ ਇਹ ਜਾਣਕਾਰੀ ਮਿਲੀ ਹੈ| ਬਿਆਨ ਮੁਤਾਬਕ ਰਾਜਪਾਲ ਫਾਗੂ ਨੇ ਇਮਾਮਗੰਜ ਤੋਂ ਵਿਧਾਇਕ ਜੀਤਨ ਰਾਮ ਮਾਂਝੀ ਨੂੰ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਦੀ ਸਹੁੰ ਚੁਕਾਈ| ਰਾਜਪਾਲ ਨੇ ਭਾਰਤ ਦੇ ਸੰਵਿਧਾਨ ਵਲੋਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਬਿਹਾਰ ਵਿਧਾਨ ਸਭਾ ਦੇ ਮੈਂਬਰ ਜੀਤਨ ਰਾਮ ਮਾਂਝੀ ਨੂੰ ਸਪੀਕਰ ਦੀ ਚੋਣ ਹੋਣ ਤੱਕ 23 ਤੋਂ 27 ਨਵੰਬਰ ਤੱਕ ਲਈ ਨਿਯੁਕਤ ਕੀਤਾ ਹੈ| ਪ੍ਰੋਟੇਮ ਸਪੀਕਰ ਦੇ ਰੂਪ ਵਿਚ ਮਾਂਝੀ ਨਵੇਂ ਚੁਣੇ ਵਿਧਾਇਕਾਂ ਨੂੰ ਵਿਧਾਨ ਸਭਾ ਵਿਚ ਸਦਨ ਦੀ ਮੈਂਬਰਤਾ ਦੀ ਸਹੁੰ ਚੁਕਾਉਣਗੇ|ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਦੀ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ 17ਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ 23 ਤੋਂ 27 ਨਵੰਬਰ ਨੂੰ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ| ਨਿਤੀਸ਼ ਕੁਮਾਰ ਦੀ ਅਗਵਾਈ ਵਿਚ 15 ਮੈਂਬਰੀ ਕੈਬਨਿਟ ਨੇ ਅਹੁਦੇ ਦੀ ਸਹੁੰ ਚੁੱਕੀ ਸੀ| ਨਿਤੀਸ਼ ਕੁਮਾਰ ਨੇ 7ਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ| ਨਵੀਂ ਸਰਕਾਰ ਵਿੱਚ ਨਿਤੀਸ਼ ਕੁਮਾਰ ਤੋਂ ਇਲਾਵਾ ਭਾਜਪਾ ਤੋਂ 7 ਮੰਤਰੀਆਂ, ਜਦਯੂ ਤੋਂ 5 ਮੰਤਰੀਆਂ ਅਤੇ ‘ਹਮ’ ਪਾਰਟੀ ਤੋਂ ਇਕ ਅਤੇ ਵੀ.ਆਈ.ਪੀ. ਤੋਂ ਇਕ ਮੰਤਰੀ ਨੇ ਸਹੁੰ ਚੁੱਕੀ ਸੀ|

Share this story
WRITTEN BY

BREAKING